ਇੱਕ ਪੈਗ ਦਾ ਸਾਰੂਰ .............

ਮਹਿਫਲ ਚ’ ਆਉਣਾ ਸੀ ਤੇ ਇੱਕ ਪੈਗ ਲਾਉਣਾ ਸੀ,
ਕਰਕੇ ਸਾਰੂਰ ਥੋੜਾ ਦਿਲ ਪਰਚਾਨਾ ਸੀ,
ਇੱਕ ਇੱਕ ਕਰਦੇ ਨੇ ਹੋਰ ਪੈਗ ਲਾ ਲਿਆ,
ਥੋੜਾ ਥੋੜਾ ਮਿਤਰਾਂ ਨੇ ਹੋਰ ਸੀ ਮੰਗਾ ਲਿਆ !

ਜਦੋਂ ਸੀ ਮੈ ਉਠੱਦਾ ਤੇ ਦੋਸਤਾਂ ਨੂੰ ਤਾੜਦਾ,
ਯਾਰੋ ਹੁਣ ਬੱਸ ਕਰੋ,ਕੋਈ ਸ਼ੇਰ ਕਹੋ ਪਿਆਰ ਦਾ,
ਬੈਜਾ ਬੈਜਾ ਕਹਿ ਕੇ ਉਹਨਾ ਫੇਰ ਮੈਨੂੰ ਢਾਹ ਲਿਆ,
ਥੋੜਾ ਥੋੜਾ ਮਿਤਰਾਂ ਨੇ ਹੋਰ ਸੀ ਮੰਗਾ ਲਿਆ !

ਲਾਲ ਪਰੀ ਰਹਿਣ ਦਿਓ ,ਖਾਨ ਨੂੰ ਬਥੇਰਾ ਏ,
ਸਾਰੇ ਮੈਨੂੰ ਕਹਿਣ ਲੱਗੇ ਇਹ ਤਾਂ ਪੈਗ ਤੇਰਾ ਏ,
ਸੰਗਦੇ ਸੰਗਾਂਦੇ ਅਸੀਂ ਉਹ ਵੀ ਮੂ ਨੂੰ ਲਾ ਲਿਆ,
ਥੋੜਾ ਥੋੜਾ ਮਿਤਰਾਂ ਨੇ ਹੋਰ ਸੀ ਮੰਗਾ ਲਿਆ !

ਥੋੜੀ ਦੇਰ ਠਹਿਰ ਜਾਓ ਸਾਰੇ ਹੀ ਨਚਾਵਾਂਗੇ ,
ਰੁੱਸੇ ਹੋਏ ਸੱਜਣਾ ਨੂੰ ਅੱਜ ਹੀ ਮਨਾਵਾਂਗੇ,
ਉਠਦੇ ਉਠਾਉਂਦੇ ਉਹਨਾ ਫਿਰ ਸੀ ਬੁਲਾ ਲਿਆ,
ਥੋੜਾ ਥੋੜਾ ਮਿਤਰਾਂ ਨੇ ਹੋਰ ਸੀ ਮੰਗਾ ਲਿਆ !

ਚਲੋ ਕੋਈ ਗੱਲ ਨਹੀਂ ਖਿਲਾਰਿਆ ਤੇ ਝੱਲ ਨਹੀਂ,
ਹੋਲੀ ਹੋਲੀ ਕਹਿ ਕੇ ਅਸੀਂ ਦਿਲ ਸਮਜਾ ਲਿਆ,
ਥੋੜਾ ਥੋੜਾ ਮਿਤਰਾਂ ਨੇ ਹੋਰ ਸੀ ਮੰਗਾ ਲਿਆ !

ਆਰ.ਬੀ.ਸੋਹਲ
 
Top