ਜਿਵੇਂ ਹੋਈ ਨਿਕਲੀ ਦੁਪਿਹਰ ਵਾਂਗਰਾਂ .....

ਰੂਪ ਤੇਰਾ ਖਿੜ ਕੇ ਗੁਲਾਬ ਹੋ ਜਾਂਦਾ ਏ,
ਜਿਵੇਂ ਹੋਈ ਨਿਕਲੀ ਦੁਪਿਹਰ ਵਾਂਗਰਾਂ !

ਬਣ ਕੇ ਗਜ਼ਲ ਜਦੋਂ ਬੁਲਾਂ ਉਤੇ ਆਉਣੀ ਏ,
ਕਲੀਆਂ ਚ’ ਖੇਲੇਂ ਬਣੇ ਫੁੱਲਾਂ ਦੀ ਕਹਾਣੀ ਏ’,
ਰਾਤੀਂ ਸੱਜੇ ਤਾਰਿਆਂ ਦੀ ਜਾਨ ਵਾਂਗਰਾ ,
ਰੂਪ ਤੇਰਾ ਖਿੜ ਕੇ ਗੁਲਾਬ ਹੋ ਜਾਂਦਾ ਏ.......

ਮੁਖ ਤੇਰਾ ਚੰਨ ,ਦਿਲ ਲਭ੍ਹੇ ਇਕ ਹਾਣੀ ਨੀ,
ਨੇਣਾਂ ਦੇ ਪਿਆਲਿਆਂ ਚ’ ਹੁਸਨਾਂ ਦਾ ਪਾਣੀ ਨੀਂ,
ਨਸ਼ਾ ਹੋ ਜਾਂਦਾ ਏ ਸ਼ਰਾਬ ਵਾਂਗਰਾਂ ,
ਰੂਪ ਤੇਰਾ ਖਿੜ ਕੇ ਗੁਲਾਬ ਹੋ ਜਾਂਦਾ ਏ.......

ਚੁੰਮ ਚੁੰਮ ਹਵਾ ਜਦੋਂ ਕੋਲੋਂ ਤੇਰੇ ਲੰਗਦੀ,
ਪਿਛੇ ਮੁੜ ਅਖਾਂ ਮੀਚੇ ,ਤਕੇ ਤੇਨੂੰ ਸੰਗਦੀ,
ਦਸੇ ਤੇਨੂੰ ਫੁਲਾਂ ਤੇ ਭਰ ਵਾਂਗਰਾਂ,
ਰੂਪ ਤੇਰਾ ਖਿੜ ਕੇ ਗੁਲਾਬ ਹੋ ਜਾਂਦਾ ਏ.......

ਅਮੁਲੀ ਸੂਰਤ ਚ’ਰੰਗ ਐਨਾ ਪਾਇਆ ਨੀ,
ਖੋਰੇ ਕਿਥੇ ਲੁਕ ਤੇਨੂੰ ਰਬ ਨੇ ਬਣਾਇਆ ਏ,
ਉਹ ਵੀ ਤੇਨੂੰ ਤਕਦਾ ਹੈਰਾਨ ਵਾਂਗਰਾਂ,
ਰੂਪ ਤੇਰਾ ਖਿੜ ਕੇ ਗੁਲਾਬ ਹੋ ਜਾਂਦਾ ਏ.......

ਆਰ.ਬੀ.ਸੋਹਲ
 
Top