UNP

ਜਦੋਂ ਚਿੜੀਆਂ ਨੂੰ ਚੂਕਣ ਤੇ

Go Back   UNP > Poetry > Punjabi Poetry

UNP Register

 

 
Old 16-Jan-2014
karan.virk49
 
Post ਜਦੋਂ ਚਿੜੀਆਂ ਨੂੰ ਚੂਕਣ ਤੇ

ਜਦੋਂ ਚਿੜੀਆਂ ਨੂੰ ਚੂਕਣ ਤੇ, ਇਹ ਕੁਦਰਤ ਲਾ ਰਹੀ ਹੁੰਦੀ,
ਤੇ ਅੰਮ੍ਰਿਤ-ਵੇਲਿਆਂ ਦੀ ਹੂਕ, ਕਿਧਰੋਂ ਆ ਰਹੀ ਹੁੰਦੀ,

ਤੇਰੀ ਸੁੱਤੀ ਹੋਈ ਸੂਰਤ ਦਾ ਜਾਦੂ ਛਾ ਰਿਹਾ ਹੁੰਦਾ,
ਉੱਠੋ ਜੀ! ਚਾਹ ਪੀਓ ਕਹਿ ਕੇ, ਮੈਂ ਤੈਨੂੰ ਠਾ ਰਿਹਾ ਹੁੰਦਾ,

ਮੇਰੇ ਇੰਝ ਠਾਉਣ ਦੇ ਕਰਕੇ, ਤੂੰ ਖਿੱਝ ਕੇ ਉੱਠ ਤਾਂ ਪੈਂਦੀ,
ਤੁਸੀਂ ਕਿਉਂ ਸੌਣ ਨਈਂ ਦਿੰਦੇ, ਤੂੰ ਮੈਨੂੰ ਰੋਸ ਨਾ ਕਹਿੰਦੀ,

ਮੈਂ ਹੱਸਦਾ ਛੇੜਦਾ ਤੈਨੂੰ, ਤੇਰਾ ਗੁੱਸਾ ਵੀ ਠਰ ਜਾਂਦਾ,
ਜਦੋਂ ਚਾਹ ਦੀ ਪਿਆਲੀ ਦਾ ਮਸਾਲਾ ਕਰ ਅਸਰ ਜਾਂਦਾ,

ਫਿਰ ਰਾਤੀਂ ਵੇਖਿਆ ਜਿਹੜਾ, ਉਹ ਸੁਫਨਾ ਖੋਲ ਕੇ ਦੱਸਦੇ,
ਤੇ ਸੁਫਨੇ ਦੀ ਹਕੀਕਤ ਨੂੰ, ਅਸੀਂ ਫਿਰ ਸੋਚ ਕੇ ਹੱਸਦੇ,

ਚਲੋ ਜੀ ਲੇਟ ਨਾ ਹੋਈਏ, ਤੇ ਆਪਾਂ ਸੈਰ ਨੂੰ ਤੁਰੀਏ,
ਹਵਾ ਕੋਈ ਵੇਖੀਏ ਤਾਜ਼ੀ, ਚਲੋ ਹੁਣ ਨਹਿਰ ਨੂੰ ਤੁਰੀਏ

ਅਸੀਂ ਇਕ ਦੂਸਰੇ ਸੰਗ ਫਿਰ, ਸਮੇਂ ਨੂੰ ਪੁੱਗਦਾ ਵਿਹੰਦੇ,
ਹਨੇਰਾ ਭੱਜਦਾ ਵਿਹੰਦੇ ਤੇ ਸੂਰਜ ਉੱਗਦਾ ਵਿਹੰਦੇ,

ਜਦੋਂ ਚਾਨਣ ਜਿਹਾ ਹੁੰਦਾ, ਜ਼ਰਾ ਰਫਤਾਰ ਨੂੰ ਫੜਦੇ,
ਘਰਾਂ ਨੂੰ ਵਾਪਸੀ ਵੜਦੇ, ਤੇ ਆ ਅਖਬਾਰ ਨੁੰ ਪੜਦੇ,
ਹੈ ਕਿੱਦਾਂ ਚੱਲਣਾ ਅੱਗੇ, ਕੋਈ ਆਪਾਂ ਯੋਜਨਾ ਘੜਦੇ,
ਓ ਬੇਲੀ ਦੱਸ ਜੇ ਹੁੰਦੇ, ਸਵੇਰੇ ਇਸ ਤਰ੍ਹਾਂ ਚੜਦੇ,
ਫਿਰ ਆਪਾਂ ਕਿਸ ਤਰ੍ਹਾਂ ਲੜਦੇ ! ? ! ? !

Baba Beli

Post New Thread  Reply

« ਤੈਨੂੰ ਮਿਲਣ ਦੀ ਸੱਧਰ ਕਰਕੇ | ਮੈਂ ਲੰਬੇ ਸਫਰ ਦਾ ਏਨਾ ਝਮੇਲਾ ਚੱਕ ਨਹੀਂ ਸਕਦਾ »
X
Quick Register
User Name:
Email:
Human Verification


UNP