ਪਿੰਡ ਦਾ ਮੁੱਖੜਾ ਚੁੰਮਣ ਆਈ.. ਸਰਘੀ ਦੀ ਸੰਦਲੀ ਜਿਹੀ ਧੁੱਪ..। ਕਿਰਣਾ ਨੇ ਲੋਅ ਬਖਸ਼ੀ ਸਭ ਨੂੰ.. ਟੱਪ ਸਮੁੰਦਰ,ਪਰਬਤ ਰੁੱਖ.....। ਨਿਕਲ ਤੁਰੇ ਖੂਹਾਂ ਵੱਲ ਪਾਲੀ.. ਸੜਕਾਂ ਰਸਤੇ ਵੀ ਪਏ ਉੱਠ......। ਧੰਨ ਭਾਗ ਜਿੰਨਾ ਨੇ ਉਚਰੀ.. ਗੁਰਬਾਣੀ ਦੀ ਮੁੱਖ ਚੋਂ ਤੁੱਕ........ ਬੱਲ ਬੁਤਾਲਾ