UNP

ਹੋਰ ਨਾ ਕੋਈ, ਉਹ ਸਿਰਫ ਤੇਰੀ ਮਾਂ ਹੈ

Go Back   UNP > Poetry > Punjabi Poetry

UNP Register

 

 
Old 17-Dec-2013
karan.virk49
 
Post ਹੋਰ ਨਾ ਕੋਈ, ਉਹ ਸਿਰਫ ਤੇਰੀ ਮਾਂ ਹੈ

ਤਪਦੇ ਦੁੱਖਾਂ ਦੀ ਦੁਪਹਿਰ ‘ਚ…….ਜਿਹੜੀ ਬਣੀ ਠੰਢੀ ਛਾਂ ਹੈ,
ਹੋਰ ਨਾ ਕੋਈ, ਉਹ ਸਿਰਫ ਤੇਰੀ ਮਾਂ ਹੈ…..!!!

ਸਕੂਲੇ ਜਾਣ ਵੇਲੇ ਜਿਹੜੀ ਮੂੰਹ ‘ਚ ਬੁਰਕੀਆਂ ਪਾਉਂਦੀ ਸੀ,
ਜਿਹੜੀ ਅਰਦਾਸਾਂ ਵਿੱਚ ਵੀ, ਬਸ ਤੇਰੀ ਖੁਸ਼ੀ ਚਾਹੁੰਦੀ ਸੀ,
ਜਿਹੜਿਆਂ ਹੱਥਾਂ ਤੋਂ ਰੋਟੀ ਖਾਣ ਦਾ, ਤੈਨੂੰ ਅੱਜ ਵੀ ਬੜਾ ਚਾਅ ਹੈ,
ਹੋਰ ਨਾ ਕੋਈ, ਉਹ ਸਿਰਫ ਤੇਰੀ ਮਾਂ ਹੈ…..!!!!

ਛੋਟੇ ਬੱਚੇ ਨੂੰ ਕੀ ਸੋਝੀ ? ਕਦੋਂ ਰੋਣਾ ਤੇ ਕਦੋਂ ਸੌਣਾ ?
ਆਪਣੇ ਕਰਕੇ ਗਿੱਲਾ ਬਿਸਤਰਾ, ਆਪੇ ਤੰਗ ਹੋਣਾ,
ਉਹ ਖੁਦ ਗਿੱਲੇ ‘ਤੇ ਪੈ ਕੇ, ਬਣਦੀ ਸੁੱਕੀ ਜਿਹੜੀ ਥਾਂ ਹੈ,
ਹੋਰ ਨਾ ਕੋਈ, ਉਹ ਸਿਰਫ ਤੇਰੀ ਮਾਂ ਹੈ…….!!!!

ਗੱਲ ਲੱਗ ਕੇ ਜਿਸ ਦੇ ਲੱਗਦਾ ਹੈ…...ਕੀ ਕਰਨੀਆਂ ਸਵਰਗ ਜਿਹੀਆਂ ਥਾਵਾਂ…….
ਰੱਬ ਨੂੰ ਹਾਸਲ ਕਰਨੇ ਦਾ ਸਭ ਤੋਂ ਸੌਖਾ ਰਾਹ ਹੈ…….
ਹੋਰ ਨਾ ਕੋਈ, ਉਹ ਸਿਰਫ ਤੇਰੀ ਮਾਂ ਹੈ….

unknown

Post New Thread  Reply

« ਜਦੋਂ ਵਿਛੜੀ ਸੀ ਮੈਥੋਂ ਉਹ ਕੁੜੀ | ਉਹਨਾ ਅੰਬਰਸਰ ਵੀ ਖੋਣਾ, ਤੂੰ ਚੰਡੀਗੜ ਭਾਲਦਾ »
X
Quick Register
User Name:
Email:
Human Verification


UNP