UNP

ਕੈਸੀ ਸਰਕਾਰ ਦਾ ਮੋਹਣਿਆਂ, ਤੂੰ ਬਣਿਆ ਮੁਖੀਆ

Go Back   UNP > Poetry > Punjabi Poetry

UNP Register

 

 
Old 05-Dec-2013
-=.DilJani.=-
 
Thumbs up ਕੈਸੀ ਸਰਕਾਰ ਦਾ ਮੋਹਣਿਆਂ, ਤੂੰ ਬਣਿਆ ਮੁਖੀਆ

ਕੈਸੀ ਸਰਕਾਰ ਦਾ ਮੋਹਣਿਆਂ, ਤੂੰ ਬਣਿਆ ਮੁਖੀਆ..
ਕਦੇ ਨਾ ਹੱਸਦਾ, ਜਾਪਦਾ ਤੂੰ ਬਾਹਲਾ ਹੀ ਦੁਖੀਆ...
ਜਾਂ ਤੂੰ ਦਿਲ ਵਿੱਚ ਸਾੰਭੇ ਨੇ, ਕਈ ਭੇਤ ਵੇ ਖੁਫੀਆ...
ਸੋਨੀਆਂ ਦੇ ਕਿਉਂ ਤੂੰ ਢੁੱਕ ਢੁੱਕ ਬੈਠੇ ਨੇੜੇ?
ਚਮਕੀ ਚਲ ਤੂੰ ਮੋਹਣਿਆਂ ਤਕੜਿਆਂ ਦੇ ਵਿਹੜੇ...

ਟੂ ਜੀ, ਕਾਮਨਵੈਲਥ, ਕੋਲਾ ਸਭ ਰਲ ਕੇ ਛਕਿਆ
ਜੇਲ ਵਿੱਚ ਰਾਜਾ ਤੇ ਕਲਮਾਡੀ ਕੁਝ ਨਾ ਬਕਿਆ
ਤੇਰੇ ਸਭ ਵਜ਼ੀਰਾਂ ਤੋਂ ਮੁਲ਼ਖ ਪਿਆ ਏ ਅੱਕਿਆ
ਹੋਰ ਗਿਣਾਵੇ ਘਪਲੇ ਮੈਂ ਦੱਸ ਕਿਹੜੇ ਕਿਹੜੇ??
ਚਮਕੀ ਚਲ ਤੂੰ ਮੋਹਣਿਆਂ ਤਕੜਿਆਂ ਦੇ ਵਿਹੜੇ...

ਕਈ ਡਿਗਰੀਆਂ ਕੋਲ ਤੇਰੇ, ਤੂੰ ਪੜਿਆ ਲਿਖਿਆ...
ਘੁੰਮਿਆ ਸਾਰੀ ਦੁਨੀਆਂ, ਪਰ ਕੁਝ ਨਾ ਸਿਖਿਆ...
ਹੱਕ ਸੱਚ ਇਨਸਾਫ ਦੀ, ਸਭ ਮੰਗਣ ਭਿਖਿਆ...
ਗਰੀਬਾਂ ਦੇ ਤੂੰ ਮਾਰਦਾ, ਗਿਣ ਗਿਣ ਲਫੇੜੇ...
ਚਮਕੀ ਚਲ ਤੂੰ ਮੋਹਣਿਆਂ ਤਕੜਿਆਂ ਦੇ ਵਿਹੜੇ...

ਹਰ ਸੌਦੇ ਵਿੱਚ ਹਿੱਸਾ, ਤੁਸੀ ਸਭ ਦਲਾਲੀ ਖਾਂਦੇ ਓ...
ਫੇਰ ਵੀ ਤੁਸੀ, ਸੱਚੇ ਦੇਸ਼ ਭਗਤ ਅਖਵਾਂਦੇ ਓ...
ਕਰਜ਼ੇ ਦਾ ਦੱਬਿਆ ਜੱਟ ਫਾਹੇ ਤੇ ਲਮਕਾਂਦੇ ਓ,
ਪੀ ਪੀ ਕੇ ਲਹੂ ਗਰੀਬਾਂ ਦਾ ਤੁਸਾਂ ਮੂੰਹ ਲਬੇੜੇ...
ਚਮਕੀ ਚਲ ਤੂੰ ਮੋਹਣਿਆਂ ਤਕੜਿਆਂ ਦੇ ਵਿਹੜੇ...

ਲਾਲ ਕਿਲੇ ਵਿੱਚ ਸਾਲ ਪਿੱਛੋਂ, ਤੂੰ ਇੱਕ ਭਾਸ਼ਣ ਦੇਵੇ...
ਅਸਾਂ ਕਰੀ ਤਰੱਕੀ, ਝੂਠਾ ਜਿਹਾ ਆਸਵਾਸ਼ਣ ਦੇਵੇ...
ਰੁਜ਼ਗਾਰ ਨਹੀਂ ਦਿੰਦਾ, ਭਿਖਿਆ ਦੇ ਵਿੱਚ ਰਾਸ਼ਨ ਦੇਵੇ...
ਖੁਸ਼ਹਾਲੀ ਵਾਲੇ ਸੰਧੂ ਕਿਉ ਇਹਨਾ ਨੇ ਬੂਹੇ ਭੇੜੇ?
ਚਮਕੀ ਚਲ ਤੂੰ ਮੋਹਣਿਆਂ ਤਕੜਿਆਂ ਦੇ ਵਿਹੜੇ...


ਜੁਗਰਾਜ ਸਿੰਘ

Post New Thread  Reply

« ਸਦਕੇ ਜਿੰਨਾਂ ਦੇ ਚਮਨ ਅਬਾਦ ਸਾਡਾ ਰੱਬਾ ਉਹਨਾਂ ਬਹ | ਕਿਵੇ ਦੱਸੀਏ ਕੇ ਕਿੰਨਾ ਤੈਨੂੰ ਪਿਆਰ ਕਰਦੇ ਹਾਂ »
X
Quick Register
User Name:
Email:
Human Verification


UNP