ਹੇ ਨਾਨਕ, ਲੱਖ ਚੁਰਾਸੀ........

*Sippu*

*FrOzEn TeARs*
ਹੇ ਨਾਨਕ, ਲੱਖ ਚੁਰਾਸੀ ਵਿੱਚੋਂ
ਦੱਸ ਮੈਂ ਕਿਹੜੀ ਜੂਨ ਹੰਢਾਈ
ਤਿੰਨ ਮਹੀਨੇ ਦੀ ਅਉਧ ਮੇਰੀ
ਗਰਭ ਜੂਨੇ ਆਈ, ਨਾ ਆਈ
ਨਾ ਕਿਸੇ ਕੀਤਾ ਕੰਨਿਆਦਾਨ
ਨਾ ਹੀ ਮੈਂ ਪਹੁੰਚੀ ਸ਼ਮਸ਼ਾਨ
ਕਿਸੇ ਨੇ ਸੁੱਟਿਆ ਹੱਡਾਰੋੜੀ
ਕਿਸੇ ਹੈ ਸੁੱਟਿਆ ਕੂੜੇਦਾਨ
ਕਹਿਣ ਨੂੰ ਤਾਂ ਹਾਂ ਜੱਗ ਜਣਨੀ
ਧਰਤੀ ਮਾਤਾ ਵਾਂਗ ਮਹਾਨ
ਹੱਡਾਰੋੜੀ, ਚੌਂਕ ਚੁਰਸਤੇ
ਮੈਨੂੰ ਮਿਲਿਆ ਇਹ ਸਨਮਾਨ
ਹਰ ਮਾਂ ਦੀ ਕੁੱਖ ਬੰਜਰ ਹੋਵੇ
ਹਰ ਘਰ ਪੈਦਾ ਕੰਜਰ ਹੋਵੇ
ਧੀ ਨਾ ਕੋਈ ਗਰਭ ਵਿਚ ਆਏ
ਪੱਥਰ ਵਾਹੁਣ ਆਦਮ ਜਾਏ
ਮਿਲ ਜਾਵੇ ਨਾ ਕਿਤੇ ਸਰਾਪ
ਕੂਕ ਪਏ ਮਾਂ, "ਪਾਪ ਹੀ ਪਾਪ"
ਗੁਰੂ-ਘਰ ਜਾਂਦੀ ਜੋ ਬਿਨ ਨਾਗੇ
ਮੁੱਖੋਂ ਕਰਦੀ ਜਪੁਜੀ ਜਾਪ ॥
 
Top