ਨਾਂ-ਸਿਰਨਾਵਾਂ

Arun Bhardwaj

-->> Rule-Breaker <<--
ਓਹਨਾਂ ਦਾ ਨਾਂ-ਸਿਰਨਾਵਾਂ ਹਜੇ ਮੈਨੂੰ ਚੇਤੇ ਐ
ਜੋ ਸੀ ਮਿਲੀਆਂ ਸਜਾਵਾਂ ,ਹਜੇ ਮੈਨੂੰ ਚੇਤੇ ਐ

ਕੋਣ ਕਦੋ ਤੇਜ ਧੁੱਪਾਂ ਵਿਚ ਸੀ ਸਾੜਦਾ ਸਾਨੂੰ
ਹੱਥੀਂ ਕਰਗੇ ਜਿਹੜੇ ਛਾਵਾਂ ,ਹਜੇ ਮੈਨੂੰ ਚੇਤੇ ਐ

ਕੌਣ ਸਾਡੇ ਪੈਰਾਂ ਥੱਲੇ ਕੱਚ ਵਿਛਾਉਂਦਾ ਰਿਹਾ
ਕਿਹਨੇ ਸੁੰਬਰੀਆਂ ਨੇ ਰਾਹਵਾਂ ,ਹਜੇ ਮੈਨੂੰ ਚੇਤੇ ਐ

ਕੋਣ ਸਾਡੀ ਜਿੰਦਗੀ ਦਾ ਬੁਰਾ ਰਿਹਾ ਸੋਚਦਾ
ਕਿਹਨੇ ਕੀਤੀਆਂ ਦੁਆਵਾਂ ,ਹਜੇ ਮੈਨੂੰ ਚੇਤੇ ਐ

ਵਕਤ ਬੁਰੇ ਚ ਲਾਲੀ ਨੂੰ ਕੌਣ ਕੌਣ ਛੱਡ ਤੁਰੇ
ਕੌਣ ਬਣਿਆ ਸੀ ਬਾਹਵਾਂ ,ਹਜੇ ਮੈਨੂੰ ਚੇਤੇ ਐ

written by......ਲਾਲੀ ਅੱਪਰਾ....
 
Top