ਨੇੜੇ ਦੂਰ-ਦੁਰਾਡੇ ਬਾਰੇ

KARAN

Prime VIP
ਨੇੜੇ ਦੂਰ-ਦੁਰਾਡੇ ਬਾਰੇ, ਸਾਥੋਂ ਪੁੱਛੇਂ ਸਾਡੇ ਬਾਰੇ,
ਕਿੱਥੇ ਬਹੀਏ, ਕਿੱਥੇ ਰਹੀਏ, ਕਿਹੜੇ ਵੇਲੇ ਚੜ੍ਹੀਏ-ਲਹੀਏ?
ਖਾਣਾ-ਪੀਣਾ ਕਿਹੜੇ ਢੰਗਾ, ਸਿਰ ‘ਤੇ ਲੀੜਾ ਕਿਹੜੇ ਰੰਗਾ?
ਘੋੜੇ, ਚੀਤੇ, ਹਾਥੀ ਹੋਵਣ, ਕੌਣ ਅਸਾਂ ਦੇ ਸਾਥੀ ਹੋਵਣ?

ਸ਼ਹਿਰ ਟਿਕਾਣਾ ਥਾਂ ਨਈਂ ਦੱਸਣਾ, ਅਸਾਂ-ਤੁਸਾਂ ਨੂੰ ਨਾਂ ਨਈ ਦੱਸਣਾ।
ਭੇਤਪੁਣੇ ਦੀ ਮੌਜ ਬੜੀ ਹੈ, ‘ਕੱਲੇ ਅੰਦਰ ਫੌਜ ਬੜੀ ਹੈ।
ਖੋਜ-ਬੀਨ ਤੇ ਭਾਲੋਂ ਅੱਗੇ, ਤੁਰੀਏ ਯਾਰ ਸਵਾਲੋਂ ਅੱਗੇ।
ਚੁੱਪ ਦਾ ਦੀਵਾ ਜਗ ਜਾਂਦਾ ਹੈ, ਜਿੱਥੇ ਚਾਨਣ ਲੱਭ ਜਾਂਦਾ ਹੈ।

ਬਾਬਾ ਬੇਲੀ
 
Top