ਉਹ ਜਿਹੜੀ ਗੱਲ ਤੇਰੀ-ਮੇਰੀ

KARAN

Prime VIP
ਭਾਵੇਂ ਸੀ ਉਹ ਭਰਮ-ਭੁਲੇਖਾ, ਭਾਵੇਂ ਸੀ ਅਨਜਾਣ-ਪੁਣਾ,
ਉਮਰ ਨਿਆਣੀ ਕਹਿ ਲੈ ਭਾਵੇਂ, ਮੌਜ ਬਥੇਰੀ ਲੁੱਟੀ ਸੀ।
ਜਿੱਤ-ਹਾਰ ਤੋਂ ਗੱਲ ਪਾਰ ਦੀ, ਇੱਕੋ ਹੋ ਕੇ ਖੇਡੇ ਸਾਂ,
ਮੈਂ ਵੀ ਚੋਰੀ ਚੁੱਕੀ ਸੀ, ਜੇ ਤੂੰ ਕੋਈ ਚਿੱਠੀ ਸੁੱਟੀ ਸੀ।
ਮੂੰਹ ਨੂੰ ਕਰਕੇ ਪਰਲੇ ਪਾਸੇ, ਮੈਂ ਵੀ ਜੁੜਕੇ ਬੈਠੀ ਸਾਂ,
ਚੀਚੀ ਨਾਲ ਅੜਾ ਕੇ ਚੀਚੀ, ਤੂੰ ਵੀ ਚੀਚੀ ਘੁੱਟੀ ਸੀ।
ਅੱਜ ਮੇਰਾ ਜੀ ਕਰਦੈ ਕਿ ਮੈਂ ਉਹ ਵੀ ਪੂਰੀ ਆਖ ਲਵਾਂ,
ਉਹ ਜਿਹੜੀ ਗੱਲ ਤੇਰੀ-ਮੇਰੀ, ਅੱਧ-ਵਿਚਾਲੇ ਟੁੱਟੀ ਸੀ।

ਬਾਬਾ ਬੇਲੀ
 
Top