ਸਿੱਖ.....!

ਨਾਂ ਮੈਂ ਕੋਈ ਕਾਂਗਰਸੀ, ਤੇ
ਨਾਂ ਮੈਂ ਕੋਈ
ਅਕਾਲੀ,
ਨਾਂ ਮੈਂ ਖੁਦ ਨੂੰ
ਕਹਾਂ ਮਿਸ਼ਨਰੀ,
ਨਾਂ ਸਮਝਾਂ ਟਕਸਾਲੀ,
ਕਿਸੇ ਵੀ ਧਰਮ ਚ ਫੁਟ ਪੋਣ
ਦੀ,
ਕਰਾਂ ਨਾਂ ਕੋਈ ਦਲਾਲੀ.
ਮੈਨੂੰ ਮੇਰੇ ਬਜੁਰਗਾਂ ਨੇਂ ਜੋ,
ਦਿਤੀ ਦੈਹਤ
ਸੰਭਾਲੀ.
ਨਾਂ ਮੈਂ ਜੱਟ ਤੇ ਨਾਂ ਮੈ ਮਜ੍ਹਬੀ,
ਨਾਂ ਤਰਖਾਣ ਨਾ ਨਾਈ,
ਸਿਖ ਹੋਣ ਤੇ ਮਾਣ ਹੈ ਮੈਨੂੰ, ਇਸ
ਤੋਂ ਪਰੇ
ਨਾ ਕਾਈ.
ਜਾਤ ਗੋਤ ਤੇ ਮਾਣ ਹੈ
ਕਾਹਦਾ,ਜੇਹੜੇ
ਕਰਨ ਸ਼ੁਦਾਈ,
ਪਤਾ ਨਹੀ ਇਹ ਰੂਹ ਕਿਨੀਆਂ
ਬੇਪੱਤ,
ਜੂਨਾਂ ਕੱਟ ਕੇ ਆਈ.
ਸਾਜਿਆ ਜੋ ਗੁਰੂ ਗੋਬਿੰਦ ਸਿੰਘ
ਨੇਂ,
ਓਹੀ ਏ ਜੀ ਪੰਥ ਮੇਰਾ,
ਮੈਂ ਦਰ ਦਰ ਉਤੇ ਭਟਕਾਂ ਨਾਂ,
ਬੱਸ ਇਕੋ ਗੁਰੂ
ਗ੍ਰੰਥ ਮੇਰਾ..
 
Top