UNP

ਦਿਲ ਤਾਂ ਬਹੁਤ ਕਰਦਾ ਏ.,. ਕਿ ਬਦਲ ਦੇਵਾਂ ਤਕਦੀਰਾਂ ਨੂ

Go Back   UNP > Poetry > Punjabi Poetry

UNP Register

Old 10-Aug-2013
Mansewak
 
Post ਦਿਲ ਤਾਂ ਬਹੁਤ ਕਰਦਾ ਏ.,. ਕਿ ਬਦਲ ਦੇਵਾਂ ਤਕਦੀਰਾਂ ਨੂ

ਦਿਲ ਤਾਂ ਬਹੁਤ ਕਰਦਾ ਏ.,. ਕਿ ਬਦਲ ਦੇਵਾਂ ਤਕਦੀਰਾਂ ਨੂੰ.,..
ਕਿਸੇ ਗਰੀਬ ਦੇ ਹੱਥਾਂ ਦੀਆਂ ਲਕੀਰਾਂ ਨੂੰ., ਓਹਦੇ ਗਲ ਪਾਈਆਂ ਹੋਈਆਂ ਲੀਰਾਂ ਨੂੰ.,
ਪਰ ਬੇਵੱਸ ਹੋਣ ਤੋਂ ਵੱਧ ਨਹੀਂ ., ਮੇਰਾ ਏਨਾਂ ਉੱਚਾ ਕੱਦ ਨਹੀਂ.,
ਕਿ ਵੰਡਦਾ ਫਿਰਾਂ ਜਗੀਰਾਂ ਨੂੰ ....,,,,,,,,
ਦਿਲ ਤਾਂ ਬਹੁਤ ਕਰਦਾ ਏ.,. ਕਿ ਬਦਲ ਦੇਵਾਂ ਤਕਦੀਰਾਂ ਨੂੰ.,..
ਓਹ ਪਿਆਰ ਸੀ ਸੁਰਮ-ਸਲਾਈਆਂ ਦਾ...,
ਨਾ ਜਿਸਮਾਂ ਨਾ ਰੁਸਵਾਈਆਂ ਦਾ.,.
ਹਰ ਪਾਸੇ ਇੱਸ਼ਕ ਅਮੀਰੀ ਸੀ., ਬਸ ਯਾਰ ਹੀ ਰੱਬ ਦੀ ਫਕੀਰੀ ਸੀ.,
ਫਿਰ ਸਾਹਿਬਾ ਦਗਾ ਕਮਾਇਆ ਕਿਓ.,. ਯਾਰ ਆਪਣੇ ਹੱਥ ਮਰਵਾਇਆ ਕਿਓ.,...
ਮਿਰਜਾ ਤਾਂ ਥੇਹ ਹੀ ਮਰ ਗਿਆ ਸੀ., ਉਸ ਤੱਕਿਆ ਜਦ ਟੁੱਟੇ ਤੀਰਾਂ ਨੂੰ.,.,
ਦਿਲ ਤਾਂ ਬਹੁਤ ਕਰਦਾ ਏ.,. ਕਿ ਬਦਲ ਦੇਵਾਂ ਤਕਦੀਰਾਂ ਨੂੰ.,..
ਜਦ ਸੋਹਣੀ ਦਸਤਾਰ ਸਜਾਈ ਸੀ., ਤੇਰੇ ਚੋ' ਦਿਸੀ ਖੁਦਾਈ ਸੀ.,.
ਤੂੰ ਹੋਲੀ-ਹੋਲੀ ਢੱਲਦਾ ਗਿਆ.,. ਪਗੜੀ ਨੂੰ ਪਾਸੇ ਕਰਦਾ ਗਿਆ.,.
ਅੱਜ ਐੈਸੀ ਹਾਲਤ ਹੋ ਗਈ ਏ.,. ਰੱਬ ਦੀ ਹਰ ਦਾਤ ਵੀ ਖੋਹ ਗਈ ਏ.,.
ਆਪਣੇ ਹੱਥੀ ਗੁਰੂ ਗਵਾ ਕੇ ਤੂੰ .,. ਦੇਵੇਂ ਦੋਸ਼ ਹੁਣ 'ਮੱਥੇ ਦੀਆਂ ਲਕੀਰਾਂ ਨੂੰ.,.
ਦਿਲ ਤਾਂ ਬਹੁਤ ਕਰਦਾ ਏ.,. ਕਿ ਬਦਲ ਦੇਵਾਂ ਤਕਦੀਰਾਂ ਨੂੰ.,..
ਇੱਕ ਸੋਚ ਨਿਕਮੀ ਸਿਆਸਤ ਦੀ.,. ਹਰ ਪਾਸੇ ਆਈ ਆਫਤ ਦੀ.,.
ਇਹ ਸੱਚੇ ਸਾਥੀ ਦੱਸਦੇ ਨੇ.,. ਕਮ ਨਿਕਲ ਜਾਣ ਤੇ ਹੱਸਦੇ ਨੇ.,.
ਨਾ ਕਮ ਤੋਂ , ਨਾ ਪਿਆਰ ਤੋਂ., ਨਾ ਜਿੱਤੇ ਤੋਂ ਨਾ ਹਾਰੇ ਤੋਂ.,.
ਇਹ ਮਸ਼ਹੂਰ ਹਨ, ਆਪਣੇ ਲਾਰੇ ਤੋਂ...
ਇਥੈ ਮਾੜਾਂ ਨਹੀਂ ਦਮ ਭਰ ਸਕਦਾ.,. ਇਹ ਰਾਸ ਵੀ ਆਏ ਅਮੀਰਾਂ ਨੂੰ.,.
ਦਿਲ ਤਾਂ ਬਹੁਤ ਕਰਦਾ ਏ.,. ਕਿ ਬਦਲ ਦੇਵਾਂ ਤਕਦੀਰਾਂ ਨੂੰ.,.. ਓਹਦੇ ਗੱਲ ਪਾਈਆਂ ਹੋਈਆਂ ਲੀਰਾਂ ਨੂੰ.,.,.

Old 15-Aug-2013
userid97899
 
Re: ਦਿਲ ਤਾਂ ਬਹੁਤ ਕਰਦਾ ਏ.,. ਕਿ ਬਦਲ ਦੇਵਾਂ ਤਕਦੀਰਾਂ ਨ

ਕਿਸੇ ਗਰੀਬ ਦੇ ਹੱਥਾਂ ਦੀਆਂ ਲਕੀਰਾਂ ਨੂੰ., ਓਹਦੇ ਗਲ ਪਾਈਆਂ ਹੋਈਆਂ ਲੀਰਾਂ ਨੂੰ.,
ਪਰ ਬੇਵੱਸ ਹੋਣ ਤੋਂ ਵੱਧ ਨਹੀਂ ., ਮੇਰਾ ਏਨਾਂ ਉੱਚਾ ਕੱਦ ਨਹੀਂ.,
ਕਿ ਵੰਡਦਾ ਫਿਰਾਂ ਜਗੀਰਾਂ ਨੂੰ

kiya baat aa jama ee sira

Old 14-Oct-2013
-=.DilJani.=-
 
Re: ਦਿਲ ਤਾਂ ਬਹੁਤ ਕਰਦਾ ਏ.,. ਕਿ ਬਦਲ ਦੇਵਾਂ ਤਕਦੀਰਾਂ ਨ

Post New Thread  Reply

« ਜੋ ਭੁਲ ਚੁਕੇ ਨੇ ਮੈਨੂ ਬੁਰੇ ਵਕ਼ਤ ਵਾਂਗ.. | ਹੱਸਕੇ ਮੈਂ ਜਰ ਗਿਆ ਪਹਾੜ ਜਿਡੇ ਦੁੱਖ ਸਾਰੇ, »
X
Quick Register
User Name:
Email:
Human Verification

UNP