ਰੰਗ ਮਜ਼ਬੂਰ ਹੈ. .. ..

"ਰੰਗ ਮਜਬੂਰ ਹੈ
ਆਪਣੀ ਫ਼ਿਤਰਤ ਤੋ,
ਚਿੱਟੇ ਨੂੰ ਵੀ ਲਾਲ
ਬਣਾਵਦਾਂ ਈ ...
ਖੁਸ਼ਬੂ ਡੱਕ
ਨਾ ਸਕਦੀ ਆਪਣੇ ਆਪ ਨੂੰ,
ਭਾਵੇ ਲੱਖ 'ਅਬਦਾਲੀ'
ਫੇਰਾ ਪਾਂਵਦਾ ਈ ...
ਉਮਰਾ ਕਦ ਕਿਸੇ ਦੀ ਈਨ
ਮੰਨੀ,
ਵਾਰ ਕਲ਼ਮ ਦਾ ਤਖਤ
ਪਲਟਾਵਂਦਾ ਈ ...
ਰੁੱਤ,ਹਵਾ ,ਦਰਿਆ
ਸਦਾ ਰਹਿਣ ਵਗ਼ਦੇ ,
ਜ਼ਹੀਨ ਜ਼ਹਿਨੀਅਤਾਂ ਅਮਰ
ਬਣਾਵਨਾ ਈ ..
 
Top