ਪੈਗ-ਪੈਗ

Arun Bhardwaj

-->> Rule-Breaker <<--
ਪੈਗ-ਪੈਗ ਲਾਕੇ ਪਾਉਨੈਂ ਆਦਤਾਂ ਸ਼ਰੀਰ ਨੂੰ,
ਹੌਲੀ-ਹੌਲੀ ਮਾਰੀ ਜਾਨੈਂ ਜੱਟਾ ਤੂੰ ਜ਼ਮੀਰ ਨੂੰ,
ਆਪ ਹੀ ਗੁਆਚ ਚਲੈਂ ਆਪਣੇ ਹੀ ਵਿੱਚ, ਪਾਈ ਬੈਠਾ ਏਂ ਸਿਆਪੇ ।
ਮੰਜਿਲਾ ਦੇ ਵੱਲ ਵੇਖ ਪੱਬ ਪੁੱਟ ਕੇ, ਉਏ ਰਾਹ ਬਣੀ ਜਾਣੇ ਆਪੇ ।

ਹੌੰਸਲਾ ਤੇ ਕਰ ਭੌਰਾ, ਢਾਉਨੈਂ ਕਾਹਤੋਂ ਢੇਰੀਆਂ,
ਜ਼ਿਗਰੇ ਤੋਂ ਬਿਨਾ ਜ਼ਿੰਦਾਂ ਰੁਲਣ ਬਥੇਰੀਆਂ,
ਸ਼ੇਰ ਪੁੱਤ, ਸ਼ੇਰ ਪੁੱਤ ਆਖ-ਆਖ, ਵੇ ਤੈਨੂੰ ਪਾਲਦੇ ਰਹੇ ਮਾਪੇ ।
ਮੰਜਿਲਾ ਦੇ ਵੱਲ ਵੇਖ ਪੱਬ ਪੁੱਟ ਕੇ, ਉਏ ਰਾਹ ਬਣੀ ਜਾਣੇ ਆਪੇ ।

ਖੁਦ ਨਾਲੋਂ ਵੱਧ ਤੇਰਾ ਬਨਣਾ ਨੀ ਸੱਕਾ ਕਿਸੇ,
ਚੰਗੇ ਪਾਸੇ ਤੋਰਣ ਲਈ ਕਰਨਾ ਨੀ ਧੱਕਾ ਕਿਸੇ,
ਉਠ ਹੁਣ ਉਠ 'ਦਿਲਰਾਜ', ਕਰ ਦੂਰ ਇੱਕਲਾਪੇ ।
ਮੰਜਿਲਾ ਦੇ ਵੱਲ ਵੇਖ ਪੱਬ ਪੁੱਟ ਕੇ, ਉਏ ਰਾਹ ਬਣੀ ਜਾਣੇ ਆਪੇ ।

ਮੰਜਿਲਾ ਦੇ ਵੱਲ ਵੇਖ ਪੱਬ ਪੁੱਟ ਕੇ.....

- ਦਿਲਰਾਜ
 
Top