ਅਸੀਂ ਕਾਮਰੇਡ ..

*Sippu*

*FrOzEn TeARs*
ਅਸੀਂ ਕਾਮਰੇਡ ਚੰਗੇ ਵੇ ਲੋਕਾ
ਅਸੀਂ ਕਾਮਰੇਡ ਚੰਗੇ
ਦੁਸ਼ਮਣ ਦੇ ਤਾਂ ਮਿੱਦਰ ਹੋਏ
ਲੋਕਾਂ ਨਾਲ ਦੰਗੇ ਵੇ ਲੋਕਾ
ਅਸੀਂ ਕਾਮਰੇਡ....
ਦੁਨੀਆਂ ਭਰ ਦਾ ਭਾਸ਼ਨ ਦੇਈਏ
ਜਾਨ ਦੇਣ ਤੋਂ ਸੰਗੇ ਵੇ ਲੋਕਾ
ਅਸੀਂ ਕਾਮਰੇਡ....
ਇਨਕਲਾਬ ਦਾ ਨਾਂਉ ਕਿਉਂ ਲਈਏ
ਇਹ ਤਾਂ ਬਲੀਆਂ ਮੰਗੇ ਵੇ ਲੋਕਾ
ਅਸੀਂ ਕਾਮਰੇਡ....
ਬੇਸਮਝੀ ਦੇ ਮਾਰੇ ਹੋਏ
ਲੋਕੀਂ ਭੁੱਖੇ ਨੰਗੇ ਵੇ ਲੋਕਾ
ਅਸੀਂ ਕਾਮਰੇਡ ਚੰਗੇ ਵੇ ਲੋਕਾ
ਅਸੀਂ ਕਾਮਰੇਡ .......

By asa singh mastana:an
 
Top