ਸਿਆਸਤ ਗਰਮ, ਸਿਵੇ ਠੱਰਦੇ ਰਹਿਣਗੇ !

ਰਿਆਅ ਉਹੀ ਬਸ
ਝੰਡੇ ਨਵੇ ਚੜਦੇ ਰਹਿਣਗੇ
ਮਾਂਵਾ ਦੇ ਪੁੱਤ ਮਰਦੇ ਸੀ
ਮਰਦੇ ਰਹਿਣਗੇ !
ਹੁੰਦੀ ਰਹੇਗੀ ਸਿਆਸਤ ਗਰਮ
ਤੇ ਸਿਵੇ ਠੱਰਦੇ ਰਹਿਣਗੇ !

ਮੇਰੀ ਲਾਸ਼ ਦਾ ਮੁੱਲ ਪਾਕੇ
ਲਖਾਂ ਗੁਣਾਂ ਜੋ ਮੁੱਲ ਖੱਟ ਲੈਂਦੇ
ਆਪਣੇ ਕੀਤੇ ਅਹਿਸਾਨਾ ਦਾ
ਗੁਣਗਾਨ ਕਰਦੇ ਰਹਿਣਗੇ !
ਹੁੰਦੀ ਰਹੇਗੀ ਸਿਆਸਤ ਗਰਮ
ਤੇ ਸਿਵੇ ਠੱਰਦੇ ਰਹਿਣਗੇ !

ਮੇਰੀ ਕੋਮ ਦੇ ਦਾਰਸ਼ਨਿਕ
ਫਿਕਰ ਮੇਰੀ ਜੋ ਕਰਦੇ ਨੇ
ਮਹਿਫਲਾਂ ਵਿੱਚ ਫੜ੍ ਜਾਮ
ਚਰਚਾ ਨਾਮ ਮੇਰੇ ਦੀ ਕਰਦੇ ਰਹਿਣਗੇ
ਹੁੰਦੀ ਰਹੇਗੀ ਸਿਆਸਤ ਗਰਮ
ਤੇ ਸਿਵੇ ਠੱਰਦੇ ਰਹਿਣਗੇ !

ਚਲਦਾ !
 
:wah :wah
Ginni%20Singh.gif
 
Top