!!! - ਵਾਹ ਓਹ ਰੱਬਾ !!!

[JUGRAJ SINGH]

Prime VIP
Staff member
ਬਾਰਵੀਂ ਯਾਰੋ ਪਾਸ ਹੋ ਗਈ ,
ਖੁਦ ਤੋਂ ਵੱਡੀ ਆਸ ਹੋ ਗਈ ,
ਲੱਗ ਜਾਣਾ ਹੈ DC ਆਪਾਂ ,
ਇਹ ਵੀ ਯੋਜਨਾ ਪਾਸ ਹੋ ਗਈ ,

ਵਿਚ 17 ਸ਼ਾਪਿੰਗ ਕੀਤੀ ,
ਸੁਪਨਿਆ ਵਿਚ ਹਰ ਰਾਤ ਹੈ ਬੀਤੀ ,
ਕਾਲਜ ਜਾ ਕੇ ਦੇਖੀ ਬਾਪੂ ,
ਗਾਹ ਪਾ ਦੁਗਾ ਤੇਰਾ ਜੀਤੀ ,

ਹਾਜਰੀ ਵਿਚ ਕਲਾਸ ਲਵਾਈ ,
ਕਾਲਜ ਵਿਚ ਹੈ ਬਹੁਤ ਚੜ੍ਹਾਈ ,
ਆਖੇ ਟੀਚਰ ਬਹੁਤ ਸਿਆਣਾ ,
ਕੁੜੀਆਂ ਨਾਲ ਨਾ ਅਖ ਮਿਲਾਈ ,

ਫਿਰ, ਹੋਲੀ-ਹੋਲੀ change ਹੋ ਗਿਆ ,
airtel ਦੀ range ਹੋ ਗਿਆ ,
ਜਿਥੇ ਵੀ ਕੋਈ ਹੋਏ ਲੜਾਈ ,
ਨਾਮ ਯਾਰ੍ਰਾਂ ਦਾ craze ਹੋ ਗਿਆ ,

ਬਹਿ ਠੇਕੇ ਤੇ ਦਾਰੂ ਪੀਤੀ ,
ਡਿਗਦੀਆਂ ਸਾਰੀ ਰਾਤ ਸੀ ਬੀਤੀ ,
ਸਹੇਲੀ ਨੂ ਮੈਂ ਫੋਨ ਮਿਲਾ ਕੇ ,
centi-centi talking ਕੀਤੀ ,

ਓਹਨੁ ਗਲ ਇਹ ਪਤਾ ਲੱਗ ਗਈ ,
ਕੇ ਮੈਂ ਵਿਚ ਨਸ਼ੇ ਦੇ ਖੋ ਗਿਆ ,
ਕਿਹੰਦੀ ਜਾ ਮੈਂ ਗੱਲ ਨਈ ਕਰਨੀ ,
ਯਾਰ ਤਾਂ ਓਥੇ ਈ ਮੋ-ਗਿਆ ,

ਪੀਤੀ ਸਾਰੀ ਉੱਤਰ ਗਈ ਸੀ ,
ਗੱਲਾਂ ਓਹਦੀਆਂ ਸੁਨ ਕੇ ਬਈ ,
ਮਿਨਤਾਂ ਕਰ-ਕਰ ਮਸਾਂ ਮਨਾਈ ,
ਤਾਨੇ-ਬਾਨੇ ਬੁਨ ਕੇ ਬਈ ,

ਹਥ ਕਿਤਾਬ ਨੂ ਕਦੇ ਨਾ ਲਾਯਾ ,
ਦੂਰ ਪੜ੍ਹਾਈ ਦਾ ਹੈ ਸਾਯਾ ,
ਫਿਰ ਵੀ ਪੇਪਰ ਪਾਸ ਹੋ ਗਿਆ ,
ਵਾਹ ਓਹ ਰੱਬਾ ਤੇਰੀ ਮਾਯਾ............ ਧੰਨਵਾਦ
 
Top