ਮੂਹਂ ਦੀ ਬਜਾਏ ਸਵਾਰ ਲੈਂਦਾ ਰੂਹ?

ਕਢ ਕੇ ਵੇਲਾ ਜਾ ਬੈਠਾ, ਜਦ ਰੂਹ ਦੇ ਨੇੜੇ ਮੈਂ
ਨਜ਼ਰਾਨਾ ਰਾਸ ਹੀ ਨਾ ਆਇਆ, ਓਹਨੂੰ ਮੇਰੇ ਸ਼ਿੰਗਾਰ ਦਾ
ਸਾਰੀ ਹੀ ਉਮਰ ਬੀਤ ਗਈ, ਮੇਰੀ ਤੰਨ ਸਵਾਰਦਿਆਂ
ਕੀ ਕਰਦਾ, ਕਿਰਦਾਰ ਹੀ ਬੜਾ ਉੱਚਾ ਸੀ ਯਾਰ ਦਾ
ਦੇ ਕੇ ਧੱਕੇ ਕਢ ਦਿੱਤਾ, ਓਹਨੇ ਦਿਲ ਚੋੰ ਮੈਨੂੰ ਬਾਹਰ
ਕਿ ਤੂੰ ਸਮਝ ਹੀ ਨਹੀਂ ਸਕਦਾ, ਹੈ ਕੀ ਮਤਲਬ ਪਿਆਰ ਦਾ
ਕਾਬਿਲ-ਏ-ਤਾਰੀਫ਼ ਹੈ ਤੇਰੀ ਆਸ਼ਿਕ਼ੀ, ਪਰ ਸਿਰਫ ਬਾਹਰੋਂ
ਅੰਦਰੋਂ ਅੰਦਾਜ਼ਾ ਤੇ ਸੀ ਮੈਂ ਲਾ ਲਿਆ, ਤੇਰੇ ਢੋਂਗੀ ਵਪਾਰ ਦਾ
ਕਿਧਰੇ ਮੂਹਂ ਦੀ ਬਜਾਏ ਸਵਾਰ ਲੈਂਦਾ ਰੂਹ, ਗੁਰਜੰਟ
ਅੱਜ ਦੇਖਣਾ ਨਾਂ ਪੈਂਦਾ, ਭੈੜਾ ਮੂਹਂ ਇਸ ਹਾਰ ਦਾ
 
Top