ਕੱਚਾ ਘਰ, ਵੇਹੜੇ ਚ ਮੱਜਾ , ਤੇ ਫ਼ਿਕਰਾਂ ਚ ਬੈਠਾ ਬਾਪੂ

ਇੱਕ ਗਰੀਬ ਘਰ ਦੀ ਧੀ ਦੀ ਕਹਾਣੀ <- - -

ਸੁਪਣੇ ਤਾ ਮੇਰੇ ਵੀ ਸੀ ਅੰਬਰਾ ਨੂੰ ਛੂੰਹਣ ਦੇ
ਪੱਕੇ ਮਕਾਨਾ ਚ ਰਹਿਣ ਦੇ
ਮਹਿਗੀਆਂ ਗੱਡੀਆਂ ਚ ਘੁੱਮਣ ਦੇ ।

ਦਿਲ ਤਾ ਮੇਰਾ ਵੀ ਕਰਦਾ ਸੀ ਨਿੱਤ ਨਵੀਆਂ ਪੁਸ਼ਾਕਾਂ ਪਾਉਣ ਨੂੰ
ਸਰਪੰਚਾ ਦੀ ਕੁੜੀ ਵਾਂਗ ਕਾਲਜ ਜਾਣ ਨੂੰ
ਕੋਈ ਦਿਲ ਦਾ ਹਾਣੀ ਬਣਾਉਣ ਨੂੰ

ਹਿੰਮਤ ਤਾਂ ਮੇਰੇ ਵਿੱਚ ਵੀ ਸੀ ਕੁਝ ਕਰ ਕੇ ਵਖਾਉਣ ਦੀ

ਪਰ ਮੇਰੇ ਇਹ ਸਾਰੇ ਕੋਮਲ ਸੁਪਣੇ ਗਰੀਬੀ ਵਿੱਚ ਰੁੜ ਗਏ।
ਇੰਕ ਵਾਰ ਸੋਚਿਆ ਸਭ ਛੱਡ ਕੇ ਭੱਜ ਕੇ , ਕਿਤੇ ਦੂਰ ਨਵੀ ਜਿੰਦਗੀ ਸ਼ੁਰੂ ਕਰਾਂ ।
ਪਰ ਜਦੋ ਪਿੱਛੇ ਮੁੜ ਕੇ ਦੇਖ਼ਿਆ
ਕੱਚਾ ਘਰ, ਵੇਹੜੇ ਚ ਮੱਜਾ , ਤੇ ਫ਼ਿਕਰਾਂ ਚ ਬੈਠਾ ਬਾਪੂ ।
 
Top