UNP

ਬਾਬਾ ਨਾਨਕ ਗੁਰਦੁਆਰੇ ਵਿਚ ਨਹੀਂ ਸੀ -

Go Back   UNP > Poetry > Punjabi Poetry

UNP Register

 

 
Old 01-Mar-2013
~Guri_Gholia~
 
Arrow ਬਾਬਾ ਨਾਨਕ ਗੁਰਦੁਆਰੇ ਵਿਚ ਨਹੀਂ ਸੀ -

ਬਾਬਾ ਨਾਨਕ ਗੁਰਦੁਆਰੇ ਵਿਚ
ਨਹੀਂ ਸੀ -
ਕਲ੍ਹ ਵੀ ਮੈਂ ਗੁਰਦੁਆਰੇ ਗਿਆ
ਸੀ
ਪਰ ਮੁੜ ਆਇਆ ਸੀ।
... ਅਜ ਵੀ ਮੈਂ ਗੁਰਦੁਆਰੇ ਗਿਆ
ਮੁੜ ਆਇਆਂ ਹਾਂ।
ਉਥੇ ਬੈਠ ਨਹੀਂ ਸਕਿਆ ਰੁਕ
ਹੀ ਨਹੀਂ ਸਕਿਆ;
ਬਾਬਾ ਨਾਨਕ ਗੁਰਦੁਆਰੇ
ਨਹੀਂ ਸੀ।
ਉਥੇ ਕਰਮ ਕਾਂਡੀ ਪੁਜਾਰੀ ਤੇ
ਜਥੇਦਾਰ ਨਜ਼ਰ ਆਏ।
ਭਾਈ ਸਾਹਿਬ, ਸਿੰਘ
ਸਾਹਿਬ ਤੇ ਪੰਥ ਰਤਨ ਮੌਜੂਦ
ਪਾਏ।
ਉਥੇ ਸ੍ਰੀ ਚੰਦ ਦੇ ਚੇਲੇ ਮੱਥੇ
ਟਿਕਾਉਂਦੇ ਫਿਰਦੇ ਸਨ।
ਤੇ ਕਈ ਢਿੱਡਲੀਆਂ ਵਾਲੇ,
ਕਵਿਤਾਵਾਂ ਗਾਉਂਦੇ ਦਿਸਦੇ
ਸਨ।
ਉਥੇ ਨਵੇਂ ਸੱਜਣ ਠੱਗਾਂ ਤੇ ਮਲਕ
ਭਾਗੋਆਂ ਦਾ ਟੋਲਾ ਸੀ।
ਮਸੰਦਾਂ, ਮਹੰਤਾਂ ਤੇ
ਵਿਭਚਾਰੀਆਂ ਦਾ ਮੇਲਾ ਸੀ।
ਉਥੇ ਪੈਸਿਆਂ ਨਾਲ ਸਿਰੋਪੇ
ਮਿਲਦੇ ਤੱਕੇ।
ਤੇ ਕੀਤੇ ਕਰਾਏ ਖੰਡ ਪਾਠ
ਵਿਕਦੇ ਤੱਕੇ।
ਉਥੇ ਜੋਤਾਂ ਜਗਦੀਆਂ ਸਨ,
ਖ਼ੂਬਸੂਰਤ ਚੰਦੋਏ ਸਨ।
ਤੇ ਗੁਰੁ ਗ੍ਰੰਥ ਸਾਹਿਬ
ਸੋਲ੍ਹਾਂ ਰੁਮਾਲਿਆਂ ਵਿਚ ਲੁਕੋਏ
ਸਨ।
ਉਥੇ ਸੋਨੇ ਦੀ ਪਾਲਕੀ ਸੀ,
ਸੰਗਮਰਮਰ ਦੇ ਫ਼ਰਸ਼ ਸਨ ਤੇ
ਕੰਧਾਂ ਉਚੀਆਂ ਸਨ।
ਲਾਲੋ ਦਾ ਲੰਗਰ ਨਹੀਂ, ਉਥੇ
ਛੱਤੀ ਕਿਸਮ ਦੇ ਪਕਵਾਨ,
ਪੂੜੀਆਂ, ਲੁੱਚੀਆਂ ਸਨ।
ਉਥੇ ਮਾਤਾ ਖੀਵੀ ਨਹੀਂ,
ਮਾਤਾ ਗੁਜਰੀ ਨਹੀਂ,
ਨਾ ਬੀਬੀਆਂ ਨਾ ਮਾਈਆਂ ਸਨ।
ਤੀਵੀਆਂ ਸ਼ਾਇਦ ਕਪੜਿਆਂ ਤੇ
ਗਹਿਣਿਆਂ ਦੀ ਨੁਮਾਇਸ਼ ਕਰਨ
ਆਈਆਂ ਸਨ।
ਉਥੇ ਸੰਤ, ਸਾਧ, ਬਾਬੇ ਤੇ
ਬ੍ਰਹਮ ਗਿਆਨੀ ਸਨਤੇ
ਪ੍ਰਧਾਨ, ਸਕੱਤਰ ਤੇ
ਟਰਸਟੀ ਸਨ।
ਉਥੇ ਭਾਈ ਮੰਞ. ਫੇਰੂ ਤੇ ਘਨੱਈਆ
ਨਹੀਂ ਸਨ,ਡਾਂਗਾਂ ਵਾਲੇ,
ਮਾਫ਼ੀਆ ਵਾਲੇ ਤੇ
ਭਰਸ਼ਟੀ ਸਨ।
ਉਥੇ ਧਾਲੀਵਾਲ, ਸਿੱਧੂ, ਸੰਧੂ,
ਬਰਾੜ ਲੱਭੇ।
ਉਸ ਦੀਵਾਨ ਵਿਚ ਜੈਤਾ ਤੇ
ਰੂਪਾ ਤੇ ਮਨਸੁਖ ਨਹੀਂ ਫੱਬੇ।
ਉਥੇ ਧੰਨ ਧੰਨ ਬਾਬਾ ਦੀਪ
ਸਿੰਘ ਦੇ ਨਾਅਰੇ ਸਨ।
ਪਰ, ਬੰਦਾ ਸਿੰਘ ਬਹਾਦਰ ਤੇ
ਭਾਈ ਮਨੀ ਸਿੰਘ ਵਿਚਾਰੇ
ਸਨ।
ਮੈਨੂੰ ਗੁਰਦੁਆਰਾ ਨਹੀਂ ਇਕ
ਇਮਾਰਤ ਨਜ਼ਰ ਆਈ ਸੀ।
ਜਿੱਥੇ ਬਾਬਾ ਨਾਨਕ
ਤਾਂ ਨਹੀਂ ਸੀ, ਪਰ ਉਸ
ਦਾ ਨਾਂ ਦੀ ਦੁਹਾਈ ਸੀ।
ਹਾਂ! ਬਾਬਾ ਨਾਨਕ ਗੁਰਦੁਆਰੇ
ਨਹੀਂ ਸੀ।

writer unknown

 
Old 02-Mar-2013
#Bullet84
 
Re: ਬਾਬਾ ਨਾਨਕ ਗੁਰਦੁਆਰੇ ਵਿਚ ਨਹੀਂ ਸੀ -

kaimzzz

 
Old 03-Apr-2013
harminder22
 
Re: ਬਾਬਾ ਨਾਨਕ ਗੁਰਦੁਆਰੇ ਵਿਚ ਨਹੀਂ ਸੀ -

Bht sohna likeya ji

 
Old 04-Apr-2013
Narbir
 
Re: ਬਾਬਾ ਨਾਨਕ ਗੁਰਦੁਆਰੇ ਵਿਚ ਨਹੀਂ ਸੀ -

Tuhade kol vekhan vali akh hi nahi c

 
Old 30-Apr-2013
-=.DilJani.=-
 
Re: ਬਾਬਾ ਨਾਨਕ ਗੁਰਦੁਆਰੇ ਵਿਚ ਨਹੀਂ ਸੀ -

:

Post New Thread  Reply

« ਜੱਟਾ ਦੇ ਜਹਾਜ ..... | ਕੇਨੈਡਾ »
X
Quick Register
User Name:
Email:
Human Verification


UNP