ਧੀਆਂ ਦੇ ਨਾਲ ਵੱਸਣ ਘਰ-ਬਾਰ ਦੁਨੀਆ ਵਾਲਿਓ...

ਧੀਆਂ ਦੇ ਨਾਲ ਵੱਸਣ ਘਰ-ਬਾਰ ਦੁਨੀਆ ਵਾਲਿਓ,
ਧੀਆਂ ਹੁੰਦੀਆਂ ਵਿਹੜੇ ਦਾ ਸ਼ਿੰਗਾਰ ਦੁਨੀਆ ਵਾਲਿਓ।
ਧੀਆਂ ਦੇ ਨਾਲ…
ਬਾਬਲ ਦੀ ਪਗੜੀ, ਵੀਰਾਂ ਦੀ ਰੱਖੜੀ ਨੇ ਧੀਆਂ,
ਧੀਆਂ ਨਾਲ ਹੀ ਸੋਂਹਦੇ ਇਹ ਤ੍ਰਿੰਞਣ ਤੇ ਤੀਆਂ।
ਧੀਆਂ ਨਾਲ ਕਹਾਈਏ ਇੱਜ਼ਤਦਾਰ ਦੁਨੀਆ ਵਾਲਿਓ।
ਧੀਆਂ ਦੇ ਨਾਲ…
ਪੁੱਤ ਜ਼ਮੀਨਾਂ ਵੰਡਦੇ ਨੇ ਪਰ ਧੀਆਂ ਦੁੱਖ ਵੰਡਾਵਣ,
ਹਰ ਪਰਵਾਰ ਦੇ ਮੈਂਬਰ ਨੂੰ ਜੀਵਨ-ਜਾਚ ਸਿਖਾਵਣ।
ਧੀਆਂ ਨੂੰ ਵੀ ਕਰੋ ਲਾਡ-ਪਿਆਰ ਦੁਨੀਆ ਵਾਲਿਓ,
ਧੀਆਂ ਦੇ ਨਾਲ…
ਮੁੰਡਿਆਂ ਨਾਲੋਂ ਹਰ ਖੇਤਰ ਵਿੱਚ ਅੱਗੇ ਗਈਆਂ ਕੁੜੀਆਂ,
ਪਹਿਲਾਂ ਵਾਂਗੂੰ ਰਹੀਆਂ ਨਾ ਹੁਣ ਕੁੜੀਆਂ ਕਿਸਮਤ ਪੁੜੀਆਂ।
ਧੀਆਂ ਨੂੰ ਵੀ ਦਿਓ ਹਰ ਅਧਿਕਾਰ ਦੁਨੀਆ ਵਾਲਿਓ।
ਧੀਆਂ ਦੇ ਨਾਲ…
ਪੁੱਤਾਂ ਵਾਂਗ ਧੀਆਂ ਨੂੰ ਵੀ ਦਿਲਾਂ ਵਿੱਚ ਵਸਾਈਏ,
‘ਰਮਨ’ ਸਲਾਮਤ ਰਹਿਣ ਧੀਆਂ ਆਓ ਖੈਰ ਮਨਾਈਏ।
ਰੋਕੋ ਪਾਪ, ਕਰੋ ਨਾ ਕੰਨਿਆ-ਮਾਰ ਦੁਨੀਆ ਵਾਲਿਓ,
ਧੀਆਂ ਦੇ ਨਾਲ ਵੱਸਣ ਘਰ-ਬਾਰ ਦੁਨੀਆ ਵਾਲਿਓ।
by
preet
 
Top