ਕਿਸ ਨੂੰ ਦੇਵਾਂ ਨਵੇਂ ਸਾਲ ਦੀ ਵਧਾਈ ?

Yaar Punjabi

Prime VIP
ਕਿਸ ਨੂੰ ਦੇਵਾਂ ਨਵੇਂ ਸਾਲ ਦੀ ਵਧਾਈ ?
ਉਸਨੂੰ ਜਿਸਦਾ ਪਿਓ ਉਹਦੀ ਇਜੱਤ ਦੀ ਰਾਖੀ ਕਰਦਾ ਬਲੀ ਚੜ੍ਹ ਗਿਆ
ਜਾਂ ਉਸ ਨੂੰ ਜਿਸ ਨੂੰ ਛੇ ਦਰਿੰਦਿਆਂ ਨੇ ਨੋਚ ਨੋਚ ਖਾ ਲਿਆ

ਕਿਸਨੂੰ ਦੇਵਾਂ ਨਵੇਂ ਸਾਲ ਦੀ ਵਧਾਈ ?

ਉਸ ਸਰਕਾਰ ਨੂੰ,ਜੋ ਆਪਨੇ ਹੀ ਦੇਸ਼ ਦੀਆਂ ਕੁੜੀਆਂ ਦੀ ਇਜੱਤ ਨੀ ਬਚਾ ਸਕਦੀ,
ਜਾਂ,ਉਹਨਾਂ ਨੂੰ ਜੋ ਚੁਰਾਸੀ ਦੀ ਮਾਰ ਦਾ ਸੰਤਾਪ ਭੋਗ ਰਹੇ ਨੇ,

ਕਿਸ ਨੂੰ ਦੇਵਾਂ ਨਵੇਂ ਸਾਲ ਦੀ ਵਧਾਈ ,
ਨਵੇਂ ਸਾਲ ਦੀ ਵਧਾਈ ਦੇ ਹੱਕਦਾਰ ਤਾਂ ਨੇ ਉਹ ਤਾਕਤ ਵਾਲੇ ਲੋਕ ,
ਜੋ ਸ਼ਰੇ ਬਾਜ਼ਾਰ ਹੱਕ ਲਈ ਲੜਨ ਵਾਲਿਆਂ ਤੇ ਗੋਲੀ ਚਲਾਉਂਦੇ ਨੇ,
ਜਾਂ ਉਹਜੋ ਸਿਰਫ ਬਿਆਨਾਂ ਨਾਲ ਹੀ ਲੋਕਾਈ ਪਰਚਾਉਂਦੇ ਨੇ,

ਨਵੇਂ ਸਾਲ ਦੀ ਵਧਾਈ ਦੇ ਹੱਕਦਾਰ ਤਾਂ ਉਹ ਨੇ !

ਨਵੇਂ ਸਾਲ ਦੀ ਵਧਾਈ ਦੇ ਹੱਕਦਾਰ ਉਹ ਵੀ ਨੇ ਜੋ ਮਚਦੀ ਅੱਗ ਤੇ ਰੋਟੀਆਂ ਸੇਕਦੇ ਨੇ,

ਜੋ ਮੌਤ ਦੇ ਨੰਗੇ ਨਾਚ ਨੂੰ ਪਾਸੇ ਖੜਦੇਖਦੇ ਨੇ ਉਹ ਨੇ ਅਸਲੀ ਹੱਕਦਾਰ ਨਵੇਂ ਸਾਲ ਦੀ ਵਧਾਈ ਦੇ..:(
 
Top