ਇਸ ਇਸ਼ਕ ਦੀ ਐ ਯਾਰੋ / ਦੀਪਕ ਜੈਤੋਈ

→ ✰ Dead . UnP ✰ ←

→ Pendu ✰ ←
Staff member
ਉਸ ਹੁਸਨ ਦਾ ਜਦੋਂ ਵੀ ਮੈਂ ਮਾਣਿਆ ਨਜ਼ਾਰਾ
ਵੀਰਾਨ ਜਾਪਿਆ ਹੈ ਮੈਨੂੰ ਜਹਾਨ ਸਾਰਾ ,

ਅਹਿਸਾਨ ਤੇਰਾ ਮੈਨੂੰ ਹਰਗਿਜ਼ ਨਹੀਂ ਗਵਾਰਾ
ਮੈਂ ਕਰ ਲਵਾਂਗਾ ਓਵੇਂ; ਹੋਇਆ ਜਿਵੇਂ ਗੁਜ਼ਾਰਾ ,

ਤੇਰੀ ਨਜ਼ਰ ’ਚੋਂ ਪੀ ਕੇ ਉਹ ਬੱਝਿਆ ਤਰਾਰਾ
ਚੜ੍ਹਿਆ ਨਸ਼ਾ ਅਜਿਹਾ ਨਾ ਟੁੱਟਿਆ ਦੁਬਾਰਾ ’

ਤੇਰੇ ਨਾਂਅ ਤੇ ਯਾਰ ਮੇਰੇ ਇਹ ਦੁਕਾਨਦਾਰੀਆਂ ਹਨ
ਹਰ ਮਨ-ਮਸੀਤ-ਮੰਦਿਰ; ਹਰ ਦਿਲ ਹੈ ਗੁਰਦਵਾਰਾ,

ਇਸ ਇਸ਼ਕ ਦੀ ਐ ਯਾਰੋ! ਬੁੱਝੂਗਾ ਰਮਜ਼ ਓਹੀ
ਜਿਸ ਨੇ ਸਮਝ ਲਿਆ ਹੈ ਉਸ ਹੁਸਨ ਦਾ ਇਸ਼ਾਰਾ,

ਇੱਕ ਉਮਰ ਬੀਤ ਚੱਲੀ; ਕਰ ਕਰ ਤੇਰੀ ਇਬਾਦਤ
ਭਖ਼ਦਾ ਪਿਐ ਅਜੇ ਵੀ ਇਸ ਦਿਲ ਵਿੱਚ ਇੱਕ ਸ਼ਰਾਰਾ,

ਤੂੰ ਬੇ-ਅਦਬੀ ਨਾ ਸਮਝੀਂ ! ਮੈਂ ਬੇ-ਅਦਬ ਨਹੀਂ ਹਾਂ
ਗ਼ੈਰਤ ਮਿਰੀ ਨੂੰ ਐਪਰ! ਜ਼ਿੱਲਤ ਨਹੀਂ ਗਵਾਰਾ,

ਲਹਿਰਾਂ ਦੇ ਨਾਲ ਘੁਲ ਕੇ; ਮੈਂ ਲੁਤਫ਼ ਲੈ ਰਿਹਾ ਹਾਂ
ਨਾ ਮਿਲੇ ਆਖੀਰ ਦਮ ਤਕ ਸੌ ਵਾਰ ਹੁਣ ਕਿਨਾਰਾ,

ਖ਼ੁਦ ਆਪਣੇ ਹੌਂਸਲੇ ਤੇ ਮੈਂ ਤਲਾਸ਼ ਕੀਤੀ ਮੰਜ਼ਿਲ !
ਨਾ ਹੀ ਭਾਲਿਆ ਵਸੀਲਾ ਨਾ ਹੀ ਭਾਲਿਆ ਸਹਾਰਾ,

ਤੇਰੇ ਤੇ ਫ਼ਿਰ ਭੀ ਯਾਰਾ! ਮੈਨੂੰ ਗਿਲਾ ਨਹੀਂ ਕੁਝ
ਚੱਕਰ ’ਚ ਹੀ ਰਿਹੈ ਜੇ ਤਕਦੀਰ ਦਾ ਸਿਤਾਰਾ ?

ਮਨਜ਼ੂਰ ਮੇਰੇ ਦਿਲ ਨੂੰ ਹਰਕ ਨਹੀਂ ਅਜੇਹੀ
ਕੋਈ ਕਹੇ ਕਿ "ਦੀਪਕ"! ਔਹ ਫ਼ਿਰ ਰਿਹੈ "ਵਿਚਾਰਾ"
 

Gill 22

Elite
ਇਸ ਇਸ਼ਕ ਦੀ ਐ ਯਾਰੋ! ਬੁੱਝੂਗਾ ਰਮਜ਼ ਓਹੀਜਿਸ ਨੇ ਸਮਝ ਲਿਆ ਹੈ ਉਸ ਹੁਸਨ ਦਾ ਇਸ਼ਾਰਾ
Sirrraaaaa
 
Top