* ਛੋਟੇ ਲਾਲਾਂ ਦੀ ਸ਼ਹਾਦਤ ਨੂੰ ਪਰਣਾਮ *

#Jatt On Hunt

47
Staff member
ਰੁੱਝੇ ਰਿਹੋ ਨਾ ਕਰਿਸਮਿਸ ਦੀਆਂ ਛੁੱਟੀਆਂ ਚ...
ਥੋੜੀ ਜਿਹੀ ਸਰਹੰਦ ਵੀ ਯਾਦ ਰੱਖਿਓ...।
ਛੋਟੇ ਲਾਲ ਤੇ ਦਾਦੀ ਨੂੰ ਭੁਲਿਓ ਨਾ.....
ਠੰਡੇ ਬੁਰਜ ਦੀ ਠੰਡ ਵੀ ਯਾਦ ਰੱਖਿਓ..।
.
.
ਹੋਏ ਹੋਣਗੇ ਸੀਤ ਦੇ ਨਾਲ ਸੁੰਨੇ.....
ਨਿੱਕੇ-ਨਿੱਕੇ ਉਹ ਅੰਗ ਵੀ ਯਾਦ ਰੱਖਿਓ..।
ਤੁਰੇ ਹੋਣਗੇ ਜਦੋਂ ਸ਼ਹੀਦੀਆਂ ਨੂੰ....
ਖੂਨੀ ਚੜੀ ਸੀ ਸੰਝ ਵੀ ਯਾਦ ਰੱਖਿਓ..।
.
.
ਮੌਤ ਨੂੰ ਵੀ ਮੌਤ ਜੋ ਪਾਂਵਦੇ ਸੀ...
ਤੇ ਉਹ ਹੌਂਸਲੇ ਬੁਲੰਦ ਵੀ ਯਾਦ ਰੱਖਿਓ..।
ਸਿਦਕ ਜਿਸਨੇ ਸਿੱਖੀ ਦਾ ਪਰਖਿਆ ਸੀ....
ਤੇ ਉਹ ਜਾਲਿਮ ਕੰਧ ਵੀ ਯਾਦ ਰੱਖਿਓ....।
.
.
ਰੰਗਾ ਵਿੱਚ ਬੇਸ਼ੱਕ ਰਿਹੋ ਰੰਗੇ.....
ਕੁੱਝ ਇਤਹਾਸ ਦੇ ਰੰਗ ਵੀ ਯਾਦ ਰੱਖਿਓ..।
ਹਰ ਧਰਮ ਦੀ ਕਦਰ ਖੂਬ ਕਰਿਓ...
ਸਿੱਖੀ ਨਾਲ ਸਬੰਧ ਵੀ ਯਾਦ ਰੱਖਿਓ...।।।।
.
(ਛੋਟੇ ਲਾਲਾਂ ਦੀ ਸ਼ਹਾਦਤ ਨੂੰ ਪਰਣਾਮ)
writer - unknown
 
Top