ਜੱਟਾ ਦੇ ਜਹਾਜ .....

ਜੱਟ ਦਾ ਹੰਮਰ ਸੋਨਾਲੀਕਾ ਨੀਲੇ ਰੰਗ ਦਾ,
5911 ਕੋਲ ਦੀ ਸਫਾਰੀ ਵਾਂਗੂ ਲੰਘ ਦਾ,
ਜੋਰ ਜਾਰ ਲਾਉਣੋ ਕਦੇ ਆਈਸ਼ਰ ਨਹੀ ਸੰਗਦਾ,
ਮਾਡ਼ੀ ਮੋਟੀ ਖੇਤੀ ਚ ਸਕੌਟ ਵੀ ਨਹੀ ਹੰਭ ਦਾ,
ford ਨੁੰ ਬਣਾਤਾ ਹੀਰੋ ਯਾਰੋ ਉਹਦੀ ਭਾਜ ਨੇ,
ਜੱਟਾ ਦੇ ਟਰੈਕਟਰ ਜੱਟਾ ਦੇ ਜਹਾਜ ਨੇ .....
ਇੰਟਰ ਵੀ ਡੀ.ਆਈ ਤੇਲ ਘੱਟ ਖਾਂਦਾ ਏ,
ਸੂਪਰ ਤਾ ਜਿੰਨਾ ਖਾਂਦਾ ਓਨਾ ਜੋਰ ਲਾਉਦਾਂ ਏ,
ਹਾਓਲੈਂਡ ਹਲਾਂ ਦੀ ਲਵਾਕੇ ਮੰਜੀ ਵਾਹੁੰਦਾ ਏ,
ਏਕਮ ਚ ਮਾਨ ਨੇ ਸਟੈਡਰਡ ਲਿਆਦਾ ਏ,
ਬੱਲੇ - ਬੱਲੇ ਕਰਵਾਲੀ ਬਡ਼ੀ ਸਵਰਾਜ ਨੇ,
ਜੱਟਾ ਦੇ ਟਰੈਕਟਰ ਜੱਟਾ ਦੇ ਜਹਾਜ ਨੇ .....
ਅਰਜਨ ਦੀ ਤਾ ਸੈਡ ਗੇਅਰਾਂ ਵਾਲੀ ਮੌਜ ਆ,
ਜੌਨਡੀਅਰ ਦਾ ਵੀ ਯਾਰੋ ਵੱਖਰਾ ਹੀ ਰੌਹਬਆ,
new ACE ਤੇ Preet ਨਵਾਂ ਆ ਗਿਆ,
ਥੋਡ਼ੀ ਥਾ ਚ ਮੁਡ਼ੇ ਯਾਰੋ ਮੈਸੀ ਤਾਹੀਉ ਛਾ ਗਿਆ,
ਲੋਕਾ ਚ ਬਣਾਲੀ ਟੌਹਰ 60 ਦੀ ਅਵਾਜ ਨੇ,
ਜੱਟਾ ਦੇ ਟਰੈਕਟਰ ਜੱਟਾ ਦੇ ਜਹਾਜ ਨੇ .....
DT 14 ਆਪਣੀ ਜਗਾ ਤੇ ਪਹਿਲਵਾਨ ਸੀ,
ਸੁਣਿਆ ਕਲਾਸਕਰ ਦੀ ਵੀ ਬਡ਼ੀ ਸ਼ਾਨ ਸੀ,
ਆਸ਼ੇ ਦਾ ਮੁਕਾਬਲਾ ਸੀ ਕੀਤਾ ਸਤਰਾਜ ਨੇ,
ਜੱਟਾ ਦੇ ਟਰੈਕਟਰ ਜੱਟਾ ਦੇ ਜਹਾਜ ਨੇ.....

Unknown writer
 
Top