ਕੰਡੇ ਚਮਨ ’ਚ ਖਿੱਲਰੇ ਮੁੜ ਇੰਤਸ਼ਾਰ ਦੇ / ਦੀਪਕ ਜੈਤੋ

→ ✰ Dead . UnP ✰ ←

→ Pendu ✰ ←
Staff member
ਕੰਡੇ ਚਮਨ ’ਚ ਖਿੱਲਰੇ ਮੁੜ ਇੰਤਸ਼ਾਰ ਦੇ!
ਬਲਦੀ ਚਿਖ਼ਾ ’ਚ ਸੜ੍ਹ ਗਏ ਸੁਪਨੇ ਬਹਾਰ ਦੇ

ਬਦਬੂਆਂ ਨਾਲ ਭਰ ਗਈ ਇਸ ਬਾਗ਼ ਦੀ ਹਵਾ!
ਤੂੰ ਐ ਨਸੀਮ! ਬਾਗ ’ਚ ਮਹਿਕਾ ਖਿਲਾਰ ਦੇ

ਕਿਸ ਨੂੰ ਖਬਰ ਸੀ ਆਊਗੀ ਇਹ ਸਹਿਮ ਦੀ ਰੁੱਤ ਵੀ!
ਵਰਨਾ ਅਸੀਂ ਦਿਲਾਂ ’ਚ ਦਲੇਰੀ ਉਤਾਰਦੇ

ਨਫ਼ਰਤ ਦੇ ਬੀਜ; ਬੀਜ ਕੇ ਖਾਂਦੇ ਹਾਂ ਓਸਦੇ ਫ਼ਲ!
ਕਿਥੋਂ ਨਸੀਬ ਹੋਣਗੇ ਮੇਵੇ ਓਹ ਪਿਆਰ ਦੇ!!

ਰੰਗੀਨੀਆਂ ਦਾ ਲੁਤਫ਼ ਕੀ ਮਾੰਨਣਗੇ ਫ਼ਿਤਨਾਗਰ?
ਦਿਲ ਵਾਲਿਆਂ ਨੇ ਲੁਤਫ਼ ਹਨ ਮਾਣੇ ਬਹਾਰ ਦੇ

ਆਪਣਾ ਹੀ ਖੂਨ ਪੀ ਲਿਆ ਆ ਕੇ ਜੰਨੂਨ ਵਿੱਚ!
ਖੁਦ ਹੀ ਸ਼ਿਕਾਰ ਹੋ ਗਏ ਸ਼ਿਕਾਰੀ ਸ਼ਿਕਾਰ ਦੇ

ਦਿਨ ਰਾਤ ਪਾਵਾਂ ਵਾਸਤਾ ਤੈਨੂੰ ਮੈਂ ਐ ਫ਼ਲਕ!
ਤੂੰ ਫ਼ਿਰ ਦਿਲਾਂ ਚ ਇਸ਼ਕ ਦ ਜਜਬਾ ਉਚਾਰ ਦੇ

ਐ ਨਾ-ਖੁਦਾ! ਜੇ ਹੋਸ਼ ਹੈ ਤੈਨੂੰ? ਤਾਂ ਬਾਤ ਸੁਣ!
ਜਿੱਦਾਂ ਬਣੇ ਭੰਵਰ ਚੋਂ ਸਫ਼ੀਨਾ ਗੁਜ਼ਾਰ ਦੇ

ਮੱਧਮ ਜਹੀ ਹੈ ਹੋ ਗਈ "ਦੀਪਕ" ਦੀ ਲੋ ਤਾਂ ਯਾਰ!
ਪਰ ਜਗਮਗਾਏ ਦਾਗ਼; ਦਿਲੇ ਦਿਲਦਾਰ ਦੇ
 
Re: ਕੰਡੇ ਚਮਨ ’ਚ ਖਿੱਲਰੇ ਮੁੜ ਇੰਤਸ਼ਾਰ ਦੇ / ਦੀਪਕ ਜੈਤ&#26

wah ji wah,,,,,
 

KAPTAAN

Prime VIP
Re: ਕੰਡੇ ਚਮਨ ’ਚ ਖਿੱਲਰੇ ਮੁੜ ਇੰਤਸ਼ਾਰ ਦੇ / ਦੀਪਕ ਜੈਤ&#26

very nyc 22
 
Top