ਕਿਸੇ ਨੂੰ ਕੀ ਦੱਸੀਏ.?

Arun Bhardwaj

-->> Rule-Breaker <<--
ਨਾ ਦਿਲ ਦੁਬਾਰਾ ਜੁੜਿਆ 'ਤੇ ਨਾ ਵਹਿਮ ਹੀ ਸਾਡਾ ਟੁੱਟਿਆ ਏ
ਨਾ ਜਖਮਾਂ ਤੇ ਲਾਈ ਮੱਲਮ ਕੋਈ ,ਨਾ ਹਾਲ ਕਿਸੇ ਨੇ ਪੁਛਿਆ ਏ

ਕਿਸੇ ਨੂੰ ਕੀ ਦੱਸੀਏ.?ਮੁਹੱਬਤ ਕਿਹੜਾ ਕਿਹੜਾ ਦਰਦ ਦਿੰਦੀ
ਓਹਦੀ ਯਾਦ ਨਾਲ ਸਾਡਾ ਹਰ ਸਾਹ ਜਖਮੀ ਹੋਰ ਵੀ ਦੁਖਿਆ ਏ

ਕਿਸੇ ਡਿੱਗੇ ਹੋਏ ਨੂੰ ਦੇਖਕੇ ਹਰ ਕਿਸੇ ਨੂੰ ਹੱਸਣਾ ਹੀ ਆਉਂਦਾ .
ਕਿਸੇ ਠੋਕਰ ਦੇ ਮਾਰੇ ਨੂੰ ਦੱਸੋ ਜਰਾ ਕਿਸਨੇ ਫੜਕੇ ਚੁੱਕਿਆ ਏ

ਨਾ ਥੰਮਣਾ ਕਿਸੇ ਕੋਲੋ ਇਸ ਨੇ, ਨਾ ਰੁੱਕਣਾ ਕਿਸੇ ਕੋਲੋ ਇਸ ਨੇ
ਜੋ ਸਾਡੇ ਖਿਆਲਾਂ ਵਿਚ ਇਹ ਤੁਫਾਨ ਬੜੇ -ਚਿਰਦਾ ਉਠਿਆ ਏ

ਲਾਲੀ ਅੱਪਰਾ ਦੇ ਕੋਲੋ ਪਤਾ ਨਹੀ ਕੋਣ ਲਿਖਵਾ ਰਿਹਾ ਇੱਦਾ
ਨਾ ਓਹ ਦਿਸਦਾ ਕਿਸੇ ਨੂੰ ਤੇ ਨਾ ਲਫਜਾ ਵਿਚ ਓਹ ਲੁਕਿਆ ਏ

ਲਾਲੀ ਅੱਪਰਾ { ਤਜਿੰਦਰ ਅੱਪਰਾ }
 
Top