ਨਾ ਤੈਨੂੰ ਟਿਕਾਅ ਹੈ,ਨਾ ਸਾਨੂੰ ਟਿਕਾਅ ਹੈ

→ ✰ Dead . UnP ✰ ←

→ Pendu ✰ ←
Staff member
w4z3k-1.jpg


ਸਾਡੇ ਸੀਨਿਆਂ ਨੂੰ ਦਰਦ ਨਾਲ ਬਹੁਤ ਲਗਾਅ ਹੈ..।
ਤਾਹੀਂ ਤਾ ਹਰ ਜਖਮ ਦਾ ਬਹੁਤ ਚਾਅ ਹੈ...।

ਜਿਹੜੇ ਪੈਰਾਂ ਨੇ ਚੁਣੇ ਹੋਣ ਅਗਨੀ ਪੱਥ...
ਉਹਨਾਂ ਪੈਰਾਂ ਨੂੰ ਛਾਲਿਆਂ ਦੀ ਕੀ ਪਰਵਾਹ ਹੈ
...।

ਮੰਨਿਆਂ ਕੇ ਹਮਦਰਦਾਂ ਦਾ ਪੂਰ ਥੁੜ ਗਿਆ...
ਪਰ ਹੌਂਸਲੇਮੰਦ ਅਜੇ ਵੀ ਮਲਾਹ ਹੈ....।


ਸੰਭਲ ਕੇ ਤੁਰਿਉ,ਹਮਕਦਮੋਂ ਸਾਡੇ ਸੰਗ...
ਸਮੁੰਦਰ ਦੀ ਲਹਿਰਾਂ ਤੇ ਸਾਡਾ ਪੜਾਅ ਹੈ...।


ਅਸੀਂ ਬਣ-ਬਣ ਕੇ ਪੈਣਾ,,ਤੇਰੀ ਅੱਖ ਚ ਕੰਕਰ..
ਨਾ ਤੈਨੂੰ ਟਿਕਾਅ ਹੈ,ਨਾ ਸਾਨੂੰ ਟਿਕਾਅ ਹੈ.....।

ਅਸੀਂ ਤਤਪਰ ਹਾਂ ਸਜਾਵਾਂ ਲਈ ਹਰਦਮ....
ਤੇਰੀ ਕੋਤਵਾਲੀ ਤੇ ਤੇਰੀ ਸ਼ਰਾਅ ਹੈ......

''ਬੱਲ'' ਚਿਹਰੇ ਜਲਔ ਵਿਚ,ਜਿਗਰੇ ਚ ਲਾਟਾਂ...
ਨਾ ਪਹਿਲਾਂ ਤਨਾਅ ਸੀ,ਨਾ ਹੁਣ ਕੋਈ ਤਨਾਅ ਹੈ....।।।।।
 
Top