ਗੁਰਬਤ(ਗਰੀਬੀ)

saandhu

Member
ਕੋਈ ਚਾਹੇ ਨਾ ਮੈਨੰ ਮੈ ਤਾਂ, ਸਭਣਾ ਨੂੰ ਚਾਹੁਦੀ ਹਾਂ,
ਕਿਸੇ ਥਾਂ ਗਰੀਬੀ ਮੈ ਕਿਤੇ, ਗੁਰਬਤ ਕਹਾਉਂਦੀ ਹਾਂ ।।
ਹੁੰਦੇ ਨੇ ਸ਼ਾਹ ਕੰਗਾਲ,ਰੁਲਦੇ ਖਾਕ ਬਾਦਸ਼ਾਹ,
ਮੰਦੜੇ ਹੋ ਜਾਵਣ ਹਾਲ ਫਿਰ,ਜਦ ਵੀ ਮੈ ਆਉਦੀ ਹਾਂ।।
ਜੰਮਦੇ ਨੇ ਭੁੱਖ ਤੇ ਨੰਗ ਜਿਹੇ ਦੁੱਖ, ਵਾਰੋ- ਵਾਰੀ ਫੇਰ,
ਤਾਂ ਹੀ ਤਾਂ ਮੈਂ ਸਭਣਾ ਦੁੱਖਾ ਦੀ, ਮਾਂ ਕਹਾਉਦੀ ਹਾਂ।।
ਮੈਥੋਂ ਰਿਹਾਈ ਪਾਉਣ ਲਈ,ਜੀ ਤੋੜਦਾ ਬੰਦਾ,
ਕਈ ਵਾਰ ਕਈਆਂ ਤੋ ਪੁੱਠੇ ਕਾਰੇ ਕਰਾਉਦੀ ਹਾਂ।।
ਕੁਝ ਤਾਂ ਮੰਗਦੇ ਨੇ ਕੁਝ ਆਖਿਰ, ਪਾ ਜਾਂਦੇ ਮੌਤ ਨੂੰ,
ਜੋਬਣ ਤੇ ਆ ਕੇ ਮੈਂ ਜਦੋਂ,ਸੱਜਣਾ ਸਤਾਉਦੀ ਹਾਂ ।।
ਮੇਰੇ ਆਉਣ ਤੇ ਹਰ ਇੱਕ ਖੁਸ਼ੀ ਮਹਿਰੂਮ ਹੋ ਜਾਵੇ,
ਮੈਂ ਹਰ ਖੁਸ਼ੀ ਤੇ ਆਪਣੇ ਗਮ ਦੀ ਮੋਹਰ ਲਾਉਦੀ ਹਾਂ ।।
ਹੋ ਜਾਣ ਫਿਰ ਲੜਾਈਆ ਝਗੜੇ ਆਮ ਜਿਹੀ ਗਲ,
ਦਿਨ ਰਾਤ ਮੈ ਘਰਾਂ ਦੇ ਵਿੱਚ ਕਲੇਸ਼ ਪਾਉਦੀ ਹਾਂ ।।
ਮੈਨੂੰ ਜਰਦਾ ਜਿਗਰੇ ਵਾਲਾ ਕੋਈ ਲੱਖਾਂ ਚੋਂ ਇਕ ਹੋਣਾ,
ਰੱਬ ਦਾ ਹੀ ਯਾਰ ਹੋ ਸਕਦਾ ਜੀਹਦੇ ਮਨ ਭਾਉਦੀ ਹਾਂ।।

ਮੰਨਿਆ ਬਹੁਤ ਬੁਰੀ ਹਾਂ ਮੈਂ ਸ਼ਰਾਪ ਦੀ ਤਰਾਂ,
ਬੰਦੇ ਨੂੰ ਐਪਰ ਜੀਣ ਦੇ ਮੈਂ ਵਲ ਸਿਖਾਉਦੀ ਹਾਂ।।
ਆਪਣੇ ਨੇ ਅਸਲੀ ਕੌਣ ਤੇ ਕਿਹੜੇ ਪਰਾਏ ਨੇ,
ਇਹ ਭੇਦ ਆਦਮੀ ਨੂੰ ਆ ਕੇ ਮੈੰ ਸਿਖਾਉਦੀ ਹਾਂ।।
ਹੁੰਦੀ ਏ ਪਰਖ ਖੂਨ ਤੇ ਦਿਲ ਦੇ ਸਬੰਧਾਂ ਦੀ,
ਸੱਚਾਈ ਪਰਖੀ ਜਾਂਦੀ ਏ,ਜਦ ਵੀ ਮੈਂ ਆਉਦੀ ਹਾਂ।।
ਇਹ ਤੰਗੀਆ,ਦੁਸ਼ਵਾਰੀਆਂ ਇਕ ਇਮਤਿਹਾਣ ਨੇ,
ਇਹਨਾ ਚੋ ਮੈੰ ਤਪਾ ਲੋਹਾ ਕੁੰਦਣ ਬਣਾਉਦੀ ਹਾਂ।।
ਲਿਖਿਆ ਏ ਜਿਹਣਾ,ਨਾਂ ਆਪਣਾ ਸੋਣੇ ਦੇ ਅੱਖਰੀ,
ਰਹੀ ਸਬਕ ਜਿੰਦਗੀ ਦਾ ਉਹਣਾਂ ਨੂੰ ਪੜਾਉਦੀ ਹਾਂ।।
ਨਾਂ ਡਰ ਸਾਬੀ ਮੇਰੇ ਤੋਂ,ਲੱਭ ਮੇਰੇ ਚੋਂ ਜਿੰਦਗੀ,
ਮੈਂ ਜਿੰਦਗੀ ਨੂੰ ਜੀਣ ਦੇ ਕਾਬਲ ਬਣਾਉਦੀ।।
ਕਿਸੇ ਥਾਂ ਗਰੀਬੀ,ਮੈਂ ਕਿਤੇ ਗੁਰਬਤ ਕਹਾਉਦੀ ਹਾਂ।।।
bubby sandhu
 
Top