ਯਾਰੋ ਪਿੰਡ ਚੇਤੇ ਆਹ ਗਿਆ..

ptech

ptech2012
ਕਹਿਦੇ ਮੁੰਡਾ ਬੈਠਾ ਪਰਿਆ ਦੇ ਦੇਸ਼ ,
ਬੈਠੇ ਨੁੰ ਸੁਰਗਾ ਤੋ ਸੋਹਣਾ ਪਿੰਡ ਯਾਰੋ ਚੇਤੇ ਆ ਗਿਆ,

ਟੀ.ਵੀ ਵੇਖਦੇ ਨੂੰ ਲਿਆ ਰੋਟੀ ਖਾ ਲਾ ਪੁੱਤਰਾ
ਮਾਂ ਦਾ ਬੋਲ ਪਿਆਰਾ ਚੇਤੇ ਆ ਗਿਆ,

ਇਥੇ ਥੱਕ ਆਈ ਦਾ , ਖਾ ਪੀਜੇ ਸੋ ਜਾਈ ਦਾ
ਸਰੋ ਦਾ ਸਾਗ ਤੇ ਮੱਕੀ ਦੀ ਰੋਟੀ ,
ਕਰਨਾ ਅੰਬ ਦੇ ਅਚਾਰ ਨਾਲ ਮੂੰਹ ਕਰਾਰਾ ਚੇਤੇ ਆ ਗਿਆ.

ਨਹੀ ਪੀਦਾਂ ਸੀ ਕਦਿ , ਇਥੇ ਪੈ ਗਿਆ ਵੱਸ ਜੇ.ਡੀ , ਸਮਿਰਨ ਆਫ ਦੇ ..
ਉਹ ਪਿੰਡ ਵਾਲੇ ਜਿੰਮ ਦਾ ਨਜਾਰਾ ਚੇਤੇ ਆ ਗਿਆ

ਕੰਮ ਕਰਦੇ ਵੀ ਬੋਸ ਦਾ ਰੋਹਬ ਸਹਿਦਾ
ਉਹ ਪਿੰਡ ਵਾਲਾ ਬਾਪੂ ਦਾ ਦੁਲਾਰਾ ਚੇਤੇ ਆ ਗਿਆ

ਸੋਚਾ ਵਿੱਚੋ ਸੋਚ ਵਿੱਚ ਗੁੱਮ ਗਿਆ ਹਾ ਫਿਰ
ਕਿਸੇ ਨੁੰ ਛੇਤੀ ਮੁੜ ਆਉਣ ਦਾ ਲਾਇਆ ਲਾਰਾ ਚੇਤੇ ਆ ਗਿਆ

"ਢਿੱਲੌ" ਦਿਲ ਕਰਦਾ ਲਾ ਖੰਭ ਉੱਡ ਜਾ ਵਤਨਾ ਨੁੰ
ਬੱਸ ਬਾਪੂ ਸਿਰ ਕਰਜਾ ਚੇਤੇ ਆਹ ਗਿਆ
 
Last edited by a moderator:
Top