ਮਰਨਾ ਅਟੱਲ ਸੱਚ,

ਓਹਦਾ ਹਰ ਵੇਲੇ ਕਹਿਣਾ
ਇਥੇ ਕਿਹਨੇ ਬੈਠ ਰਹਿਣਾ
ਚਲੋ ਚਲੀ ਦਾ ਮੇਲਾ ਏ
ਹੱਥਾਂ ਦੀ ਮੈਲ ਇਹ ਪੈਸਾ ਧੇਲਾ ਏ
ਐਨੇ ਨੂੰ ਤੋਂ ਬੈਂਕ ਇਕ ਫੋਨ ਆਇਆ
ਬੈਂਕ ਵਾਲਿਆਂ ਮੁਖੋਂ ਫਰਮਾਇਆ
...
ਤੁਹਾਡੀ ਐਫ ਡੀ ਮਨਿਆਦ
ਹੋਈ ਪੂਰੀ ਜੀ
ਛੇਤੀ ਕਰੋ ਪੂਰੀ ਜੇ ਕੋਈ
ਇੱਛਾ ਹੈ ਅਧੂਰੀ ਜੀ
ਇੰਝ ਕਰ ਦਸ ਸਾਲ ਲਈ
ਹੋਰ ਅੱਗੇ ਕਰ ਦੇ
ਕੱਲ ਫਿਰ ਆਉਂਦਾ
ਫਾਰਮ ਜਿਹਾ ਭਰ ਦੇ
ਬੈਂਕਾਂ ਵੀ ਭਰੀਆਂ
ਠੱਗੀਆਂ ਵੀ ਕਰੀਆਂ
ਸੱਚ ਤੇ ਸਕੂਨ ਨੂੰ
ਖਲ ਖੁੰਝੇ ਲਾਇਆ ਏ
ਅੰਦਰ ਦਾ ਬੂਹਾ ਨਾਂ
ਕਦੇ ਖੜਕਾਇਆ ਏ
ਇਹ ਵੀ ਮੇਰਾ
ਓਹ ਵੀ ਮੇਰਾ
ਹੱਡਾਂ ਵਿੱਚ ਗਿਆ ਰਚ
ਕਦੋ ਦਾ ਭੁਲਾ ਬੈਠਾ
ਮਰਨਾ ਅਟੱਲ ਸੱਚ......... by raj kaur
 
Top