ਆਸ਼ਕਾਂ ਦੀ ਜਾਨ ਤੇ ਮੁਸੀਬਤਾਂ ਹੀ ਰਹਿਣੀਆਂ ,

ਪਈਆਂ ਜੋ ਬਲਾਵਾਂ ਗਲੋਂ ਕਦੇ ਵੀ ਨੀ ਲਹਿਣੀਆਂ ,
ਆਸ਼ਕਾਂ ਦੀ ਜਾਨ ਤੇ ਮੁਸੀਬਤਾਂ ਹੀ ਰਹਿਣੀਆਂ ,

ਵਿਹਲੇ ਟਾਈਮ ਬਣੀਆਂ ਜੋ ਮੂਰਤਾਂ ਨੇ ਮਾਰਨਾ ,
ਕਾਲਜੇ ਨੂੰ ਛਿੱਲਦੀਆਂ ਸੂਰਤਾਂ ਨੇ ਮਾਰਨਾ ,
ਲਿਸ਼ਕਣ ਬਿਜਲੀਆਂ ਕਿਸੇ ਤੇ ਤਾਂ ਪੈਣੀਆਂ ,
ਆਸ਼ਕਾਂ ਦੀ ਜਾਨ ਤੇ ਮੁਸੀਬਤਾਂ ਹੀ ਰਹਿਣੀਆਂ ,

ਚਾਹ ਥਾਵੇਂ ਲਹੂ ਪੀਣ ਅਜਬ ਪਰਾਹੁਣੀਆਂ ,
ਫੁੱਲਾਂ ਜਿਹੇ ਚਿਹਰੇ ਰਾਹੀਂ ਸੂਲਾਂ ਨੇ ਵਿਛਾਉਣੀਆਂ ,
ਸਖ਼ਤ ਦੁਵਾਈਆਂ ਭਲਾ ਸੂਤ ਕਿਹਨੂੰ ਬਹਿਣੀਆਂ ,
ਆਸ਼ਕਾਂ ਦੀ ਜਾਨ ਤੇ ਮੁਸੀਬਤਾਂ ਹੀ ਰਹਿਣੀਆਂ ,

ਆਸ਼ਕਾਂ ਦੇ ਬਾਝੋਂ ਕੌਣ ਹਾਉਕਿਆਂ ਨੂੰ ਮਿਣਦਾ ,
ਧੂੜ ਕੌਣ ਫੱਕੇ , ਹੰਝੂ ਤਾਰੇ ਕੌਣ ਗਿਣਦਾ ,
ਸੋਹਣਿਆਂ ਦੇ ਵਾਸਤੇ ਲੜਾਈਆਂ ਮੁੱਲ ਲੈਣੀਆਂ ,
ਆਸ਼ਕਾਂ ਦੀ ਜਾਨ ਤੇ ਮੁਸੀਬਤਾਂ ਹੀ ਰਹਿਣੀਆਂ ,

ਜਾਂ ਬੰਦਾ ਤੱਦੀਆਂ ਨੂੰ ਖਿੜੇ ਮੱਥੇ ਸਹਿ ਜਾਏ ,
ਜਾਂ ਫਿਰ ****mandeep**** ਵਾਂਗੂੰ ਪਾਸੇ ਹੋ ਕੇ ਬਹਿ ਜਾਏ ,
ਮਿੱਟੀ ਦੀਆਂ ਬਾਜ਼ੀਆਂ ਤਾਂ ਢਹਿਣੀਆਂ ਹੀ ਢਹਿਣੀਆਂ ,
ਆਸ਼ਕਾਂ ਦੀ ਜਾਨ ਤੇ ਮੁਸੀਬਤਾਂ ਹੀ ਰਹਿਣੀਆਂ......mandeep badrukhan
 
Top