ਤਾ ਆਖੀ,,,

ਪੈਰ ਪਾਵੇ ਕਿਤੇ ਤੂੰ ਸਾਡੇ ਰਾਹੀ ਪਲਕਾ ਨਾ ਵਿਛਾਵਾ ਤਾ ਆਖੀ,,,
ਤੇਰੇ ਇੱਕੋ ਲਾਏ ਲਾਰੇ ਤੇ ਨਾ ਸਾਰੀ ਉਮਰ ਲੰਘਾਵਾ ਤਾ ਆਖੀ,,,

ਕੱਟ ਲਵਾਗੇ ਦਿਨ ਜਿੰਦਗੀ ਦੇ ਔਖੇ ਸੋਖੇ ਰਲ ਮਿਲ ਕੇ
ਔਖੇ ਵੇਲੇ ਤੇਰਾ ਸਾਥ ਦਿਆ ਨਾ ਹੱਥ ਛੁਡਾਵਾ ਤਾ ਆਖੀ,,,

ਲੱਖ ਏਹ ਜੱਗ ਦੇ ਲਾਵਣ ਨਾਕੇ ਰਾਹੀ ਕੰਡੇ ਵਿਛਾ ਦੇਵਣ
ਤੂੰ ਉਤਲੇ ਮਨੋ ਹੀ ਕਹਿ ਕੇ ਦੇਖਲੀ ਮੈ ਨਾ ਆਵਾ ਤਾ ਆਖੀ,,,

ਮੇਰੇ ਹਿੱਸੇ ਦੀਆ ਖੁਸ਼ੀਆ ਤੇਰੀਆ ਤੇਰੇ ਸਭ ਦੁੱਖ ਮੇਰੇ ਨੇ
ਤੇਰੇ ਹਿੱਸੇ ਦੇ ਨਾ ਮੈ ਜੇ ਹੰਝੂ ਵਹਾਵਾ ਤਾ ਆਖੀ,,,

ਸਾਹ ਤੋ ਪਹਿਲਾ ਯਾਦ ਆਵੇ ਤੂੰ ਸਾਹ ਹੀ ਰੁਕ ਜਾਣ ਕੀ ਆਖਾ
ਪਰ ਜੇ ਸਾਹ ਚੱਲਦੇ ਪਵਨ ਦੇ ਤੈਨੂੰ ਭੁਲਾਵਾ ਤਾ ਆਖੀ,,,
 
Top