ਇੱਥੇ ਨੋਟ ਨਾ ਦਰਖਤਾ ਨੂੰ ਲੱਗਦੇ,,,

ਗਏ ਨੇ ਵਿਦੇਸ਼ਾ ਚ ਜੋ ਐਸ਼ਾ ਕਰਦੇ
ਪੋਡਾ ਦੇ ਤਾ ਦਿਨ ਰਾਤੀ ਮੀਹ ਵਰਦੇ
ਏਹ ਤਾ ਨੇ ਭੁਲੇਖੇ ਪਾਏ ਹੋਏ ਜੱਗਦੇ,,,
ਕਰਦੇ ਹਾ ਹੱਢ ਤੋੜ ਮਿਹਨਤਾ
ਇੱਥੇ ਨੋਟ ਨਾ ਦਰਖਤਾ ਨੂੰ ਲੱਗਦੇ,,,
...
ਸੋਲਾ ਸੋਲਾ ਘੰਟੇ ਇੱਥੇ ਲਾਉਦੇ ਕਈ ਸ਼ਿਫਟਾ
ਮਸ਼ੀਨਾ ਨਾਲ ਮਸ਼ੀਨ ਰਹਿ ਗਏ ਬਣਕੇ,,,
ਸੋਣ ਦਾ ਨਾ ਪਤਾ ਨਾ ਹੀ ਸੁੱਧ ਬੁੱਧ ਖਾਣ ਦੀ
ਚੜੀ ਠੇਕੇ ਤੇ ਜਮੀਨ ਰਹਿ ਗਏ ਬਣਕੇ,,,
ਕਦੇ ਬਣੇ ਮਜਬੂਰੀ ਕਦੇ ਹੁੰਦਾ ਏ ਜਰੂਰੀ
ਪਾਰ ਕਰਦੇ ਹਾ ਦਰਿਆ ਵੀ ਅੱਗ ਦੇ,,,,,
ਕਰਦੇ ਹਾ ਹੱਢ ਤੋੜ ਮਿਹਨਤਾ
ਇੱਥੇ ਨੋਟ ਨਾ ਦਰਖਤਾ ਨੂੰ ਲੱਗਦੇ,,,

ਦਿਲ ਚ ਛੁਪਾਕੇ ਅਸੀ ਰੱਖਦੇ ਹਾ ਦੁੱਖ
ਪਵਨ ਦਿਲ ਵਿੱਚ ਸ਼ੋਕ ਰਹਿੰਦੇ ਦਿਲ ਦੇ,,,
ਕੰਮਾ ਦਾ ਵੀ ਅੱਜ ਕੱਲ ਹੋਇਆ ਮਾੜਾ ਹਾਲ
ਕੰਮ ਕਾਰ ਨਹੀਔ ਸੋਖੇ ਇੱਥੇ ਮਿਲਦੇ,,,
ਬੜੇ ਠੋਕਰਾ ਤੇ ਧੱਕੇ ਘੱਟ ਪੈਸਿਆ ਤੇ ਰੱਖੇ,,,
ਬੜੇ ਮਾਲਕ ਵੀ ਇੱਥੇ ਯਾਰੋ ਪਏ ਠੱਗਦੇ,,,
ਕਰਦੇ ਹਾ ਹੱਢ ਤੋੜ ਮਿਹਨਤਾ
ਇੱਥੇ ਨੋਟ ਨਾ ਦਰਖਤਾ ਨੂੰ ਲੱਗਦੇ,,,
 
Top