ਜਿੰਦਗੀ..........

ਸਾਡੀ ਜਿੰਦਗੀ ਦੀਆ ਵੱਖ - ਵੱਖ ਕੜੀਆ..
ਪਛਾਣ ਸਕਦੇ ਤਾ ਪਛਾਣ ਲਵੋ ਪੈਰ - ਪੈਰ ਤੇ ਖੁਸ਼ੀਆ ਖੜੀਆ..
ਜਦੋ ਅਸੀ ਜੰਮੇ ਤਾ ਖੁਸ਼ੀਆ ਦੀਆ ਲੱਗੀਆ ਝੜੀਆ..
ਫਿਰ ਅਸੀ ਜਵਾਨ ਹੋਏ ਅੱਖੀਆ ਕਿਤੇ ਨਾ ਕਿਤੇ ਜਾ ਲੜੀਆ..
ਨਜ਼ਰ ਕੁੜੀਆ ਵੱਲ ਰਹਿੰਦੀ ਲੱਗਦੀਆ ਜਿਵੇ ਪਰੀਆ..
ਕੰਮਾਂ ਕਾਰਾ ਵਿੱਚ ਪਏ ਤਾ ਹੱਥਾ ਵਿੱਚ ਫਾਇਲਾ ਫੜੀਆ..
ਵਿਆਹ ਤੋ ਬਾਦ ਬੰਦਸ਼ਾ ਲੱਗੀਆ ਬੜੀਆ..
ਅਪਣੇ ਖਰਚੇ ਯਾਦ ਆਉਦੇ ਜਦੋ ਬੱਚਿਆ ਨੇ ਜੇਬਾ ਖਾਲੀ ਕਰੀਆ..
ਜਦੋ ਬੱਚੇ ਜਵਾਨ ਹੋਣਗੇ ਕਰਨਗੇ ਫਿਰ ਅੜੀਆ..
ਤੇਰੀ ਗੱਲ ਫਿਰ ਕਿਸੇ ਨੇ ਨਾ ਸੁਣਨੀ ਸਣਾਉਣਗੇ ਤੈਨੂੰ ਖਰੀਆ - ਖਰੀਆ..
ਇਹੀ ਕਹਾਣੀ ਜਿੰਦਗੀ ਦੀ "ਜਗਪਾਲ" ਨੇ ਹੋਰ ਬਥੇਰੀਆ ਪੜੀਆ..
ਸ਼ੁ੍ਰੂ ਤਾ ਇਹ ਮਾਂ ਤੋ ਹੁੰਦੀ ਤੇ ਅੰਤ ਇਸਦਾ ਹੁੰਦਾ ਮੜੀਆ....................................ਜਗਪਾਲ
 
Top