ਇਸ ਭਾਰਤ ਨੂੰ ਮਹਾਨ ਕਿਉਂ ਆਖਾਂ ????..

Arun Bhardwaj

-->> Rule-Breaker <<--
ਮਾਫ਼ ਕਰਨਾ ਦੋਸਤੋ ਮੇਰੇ ਲਈ ਇਹ ਆਜ਼ਾਦੀ ਦਾ ਦਿਨ ਖੁਸ਼ੀ ਭਰਿਆ ਨਹੀ ਹੁੰਦਾ ਸਗੋ ਗੁਲਾਮੀ ਦੇ ਜਖਮ ਪੁਰਾਣੇ ਤਾਜ਼ਾ ਕਰ ਜਾਂਦਾ ਹੈ ਹਰ ਵਾਰੀ .....ਮੈਂ ਕਿਸੇ ਨੂੰ ਦਿਲੋਂ ਖੁਸ਼ ਹੋਕੇ ਸੁਤੰਤਰਤਾਂ ਦਿਵਸ ਦੀਆਂ ਮੁਬਾਰਕਾਂ ਨਹੀ ਦੇ ਰਿਹਾ .... ਕਿਉਕਿ ਅਸੀਂ ਕਦੇ ਆਜ਼ਾਦ ਹੋਏ ਹੀ ਨਹੀ ਅੱਜ ਵੀ ਗੁਲਾਮ ਹਾ ਅਨੇਕਾਂ ਭ੍ਰਿਸ਼ਟ ਲੀਡਰਾਂ ਦੇ, ਅਨੇਕਾਂ ਸਮਾਜਿਕ ਬੁਰਾਈਆਂ ਦੇ , ਸ਼ਾਇਦ ਇਦੇ ਹੀ ਰਹਾਂਗੇ ਰਹਿੰਦੀ ਦੁਨੀਆ ਤਕ ਜਦੋ ਤਕ ਸਾਡੀ ਜਨਤਾ ਗਰੀਬ ਤੇ ਅਨਪੜ੍ਹ ਹੋਕੇ ਇਨ੍ਹਾ ਬੰਦਿਆਂ ਦਾ ਸਾਥ ਦਿੰਦੀ ਰਹੇਗੀ......ਸਾਡੇ ਲਈ ਭਗਤ ਸਿੰਘ ਵਰਗਿਆਂ ਦੇ ਸੁਪਨੇ, ਸੁਪਨੇ ਹੀ ਰਹਿਣੇ ਨੇ ਸ਼ਾਇਦ ਓਹ ਕਦੇ ਵੀ ਹਕੀਕਤ ਵਿਚ ਨਹੀ ਬਦਲ ਸਕਦੇ ਮੈਂ ਕੁਝ ਕੁ ਸਮਾਜਿਕ ਬੁਰਾਈਆਂ ਨੂੰ ਤੁਹਾਡੇ ਨਾਲ ਸਾਂਝਾ ਕਰਕੇ ਤੁਹਾਨੂੰ ਇਹ ਇਹਸਾਸ ਕਰਾਉਣ ਦੀ ਕੋਸ਼ਿਸ਼ ਕੀਤੀ ਕੀ ਅਸੀਂ ਸੱਚੀ ਆਜ਼ਾਦ ਹਾ .....?? ਕੀ ਪਹਿਲਾਂ ਨਾਲੋ ਵੀ ਜਿਆਦਾ ਗੁਲਾਮ ਹਾ.....????? ਪਰ ਫੇਰ ਵੀ ਉਦਾਸ ਮੰਨ ਨਾਲ ਕਹਿਣਾ ਪੈ ਰਿਹਾ ਆਜ਼ਾਦੀ ਦਾ ਦਿਨ ਮੁਬਾਰਕ ਹੋਵੇ ਸਭ ਨੂੰ :(((((

.............ਇਸ ਭਾਰਤ ਨੂੰ ਮਹਾਨ ਕਿਉਂ ਆਖਾਂ ????...........


ਹਿੰਦੂ ਮੁਸਲਿਮ ਸਿਖ ਈਸਾਈ ਆਪਸ ਵਿਚ ਲੜ੍ਹਦੇ ਰਹਿੰਦੇ
ਧਰਮ ਦੇ ਨਾਮ ਤੇ ਇਨਸਾਨੀਅਤ ਦਾ ਕਤਲ ਕਰਦੇ ਰਹਿੰਦੇ
ਮਨੁੱਖੀ ਜਾਮੇ ਵਿਚ ਐਸੇ ਜਾਨਵਰਾਂ ਨੂੰ ਇਨਸਾਨ ਕਿਉਂ ਆਖਾਂ ?
ਹੁਣ ਤੁਸੀਂ ਹੀ ਦੱਸੋ ਇਸ ਭਾਰਤ ਨੂੰ ਫਿਰ ਮਹਾਨ ਕਿਉਂ ਆਖਾਂ ?

ਜਿੰਦਗੀ ਦੇਣ ਦੀ ਬਿਜਾਏ ਰੋਗੀ ਲਈ ਜਿਹੜਾ ਮੌਤ ਸੱਦਦਾ ਏ

ਇਲਾਜ਼ ਕਰਨ ਦੇ ਬਹਾਨੇ ਅੱਜ ਡਾਕਟਰ ਕਿਡਨੀਆਂ ਕੱਢਦਾ ਏ
ਜੋ ਪਹਿਲਾ ਸੀ ਅੱਜ ਉਸ ਡਾਕਟਰ ਨੂੰ ਭਗਵਾਨ ਕਿਉਂ ਆਖਾਂ ?
ਹੁਣ ਤੁਸੀਂ ਹੀ ਦੱਸੋ ਇਸ ਭਾਰਤ ਨੂੰ ਫਿਰ ਮਹਾਨ ਕਿਉਂ ਆਖਾਂ ?

ਅੱਜ ਵੀ ਜੰਮਣ ਤੋ ਪਹਿਲਾ ਕੁੱਖਾਂ ਵਿਚ ਧੀਆਂ ਮਾਰੀਆਂ ਜਾਵਣ

ਗਰੀਬ ਮਾਪਿਆਂ ਦੀਆਂ ਕੁੜੀਆਂ ਦਾਜ਼ ਦੇ ਦੁੱਖੋ ਸਾੜੀਆਂ ਜਾਵਣ
ਪਹਿਲਾਂ ਵਰਗਾ ਹੈ ਲੋਕਾਂ ਦਾ ਸੱਚਾ ਸੁੱਚਾ ਇਮਾਨ ਕਿਉਂ ਆਖਾਂ ?
ਹੁਣ ਤੁਸੀਂ ਹੀ ਦੱਸੋ ਇਸ ਭਾਰਤ ਨੂੰ ਫਿਰ ਮਹਾਨ ਕਿਉਂ ਆਖਾਂ ?

ਮੁੱਦਤਾਂ ਹੋਈਆਂ ,ਰੁੱਤ ਆਈ ਨਹੀ ਕਦੇ ਏਹਦੇ ਤੇ ਬਹਾਰਾਂ ਦੀ

ਹੜ੍ਹ -ਸੋਕਾ ਮਾਰ ਲੈਂਦੇ ਏਹਨੂੰ ਉੱਤੋ ਮਾਰੇ ਬੇਰੁਖੀ ਸਰਕਾਰਾਂ ਦੀ
ਅੱਜ ਫਸਲਾਂ ਵਾਂਗੂੰ ਖੁਸ਼ੀ ਵਿਚ ਝੂਮਦਾ ਕਿਸਾਨ ਕਿਉਂ ਆਖਾਂ ?
ਹੁਣ ਤੁਸੀਂ ਹੀ ਦੱਸੋ ਇਸ ਭਾਰਤ ਨੂੰ ਫਿਰ ਮਹਾਨ ਕਿਉਂ ਆਖਾਂ ?

ਹਰ ਛੋਟਾ ਵੱਡਾ ਅਫਸਰ ਵੀ ਅੱਜ ਰਿਸ਼ਵਤ ਖੁਸ਼ ਹੋਕੇ ਫੜ੍ਹਦਾ

ਕਿਉਂਕਿ ਹੱਕ ਦੀ ਕਮਾਈ ਨਾਲ ਤਾ ਰੋਟੀ ਪਾਣੀ ਦਾ ਨੀ ਸਰਦਾ
ਲੀਡਰਾਂ ਦਾ ਹੀ ਦੋਸ਼ ,ਬੇਵੱਸ ਅਫਸਰ ਬੇਈਮਾਨ ਕਿਉਂ ਆਖਾਂ ?
ਹੁਣ ਤੁਸੀਂ ਹੀ ਦੱਸੋ ਇਸ ਭਾਰਤ ਨੂੰ ਫਿਰ ਮਹਾਨ ਕਿਉਂ ਆਖਾਂ ?

ਰੋਜ਼ ਅਖਬਾਰਾਂ ਖਬਰਾਂ ਨਾਲ ਖੂਨ 'ਚ ਲਿਬੜੀਆਂ ਦਿਸਦੀਆਂ ਨੇ

ਪਤਾ ਨੀ ਕਿੰਨੀਆਂ ਅਣਮੁੱਲੀਆਂ ਜਾਨਾਂ ਟਕੇ ਭਾਹ ਵਿਕਦੀਆਂ ਨੇ
ਫਿਰ ਆਲੇ ਦੁਆਲੇ ਨੂੰ ਮਹਿਕਾਂ ਖੁਸ਼ੀਆਂ ਦੀ ਦੁਕਾਨ ਕਿਉਂ ਆਖਾਂ ?
ਹੁਣ ਤੁਸੀਂ ਹੀ ਦੱਸੋ ਇਸ ਭਾਰਤ ਨੂੰ ਫਿਰ ਮਹਾਨ ਕਿਉਂ ਆਖਾਂ ?

ਜਿਨ੍ਹੀ ਬਚਪਨ ਸਾਭਣਾਂ ਹੁੰਦਾ ਏ ਦੁਕਾਨਾਂ ਤੇ ਸਮਾਨ ਸਾਭਦੇ ਨੇ

ਜਾ ਫਿਰ ਨਿੱਕੇ ਨਿੱਕੇ ਬੱਚੇ ਢਾਬਿਆ ਤੇ ਦੇਖੋ ਭਾਂਡੇ ਮਾਂਜਦੇ ਨੇ
ਐਸੇ ਬੱਚਿਆਂ ਨੇ ਸਾਡੇ ਦੇਸ਼ ਦੀ ਬਣਨਾ ਮੈਂ ਸ਼ਾਨ ਕਿਉਂ ਆਖਾਂ ?
ਹੁਣ ਤੁਸੀਂ ਹੀ ਦੱਸੋ ਇਸ ਭਾਰਤ ਨੂੰ ਫਿਰ ਮਹਾਨ ਕਿਉਂ ਆਖਾਂ ?

ਬਾਬੇ ਰਾਮਦੇਵ ਅਤੇ ਅੰਨੇ ਹਜ਼ਾਰੇ ਦਾ ਅੰਦੋਲਨ ਭਾਵੇ ਚੱਲਦਾ

ਕਾਲਾ ਧੰਨ ਵਾਪਿਸ ਆਉਣਾ ਨਹੀ ਲਾਲੀ ਰੋਲਾ ਇਸੇ ਗੱਲਦਾ
ਦੰਗਿਆਂ ਦਾ ਹੈ ਅਮਨ ਸ਼ਾਂਤੀ ਦਾ ਇਹਨੂੰ ਮੈਦਾਨ ਕਿਉਂ ਆਖਾਂ ?
ਹੁਣ ਤੁਸੀਂ ਹੀ ਦੱਸੋ ਇਸ ਭਾਰਤ ਨੂੰ ਫਿਰ ਮਹਾਨ ਕਿਉਂ ਆਖਾਂ ?

.........ਰਿਟਨ ਬਾਏ...... ਲਾਲੀ ਅੱਪਰਾ .....
 
Top