ਗ਼ਮ)

"ਦੋਸਤੋ ! ਗ਼ਮ ਹੈ ਬੜਾ ਮਹਿੰਗਾਂ ਕੋਈ ਮੁੱਲ ਨਾ ਛੋਵੇ,
ਮੈਂ ਸਾਹਾਂ ਵਾਲੀ ਨਗਰੀ ਨੂੰ ਕਰਜ਼ਦਾਰ ਵੇਖਿਆਂ ।
ਇਹਦੀ ਜਾਤ ਇਸ਼ਕੇ ਦੀ ਦਿਲ ਰੂਹਾਂ ਵਾਲਾ ਹੋਇਆ,
ਕਿਸੇ ਕਰਮਾਂ ਵਾਲੇ ਤੇ ਮੈਂ ਗ਼ਮ ਦਾ ਫਰਿਸ਼ਤਾ ਮਹਿਰਬਾਨ ਵੇਖਿਆਂ ।
ਹੁਸਨ ਹੈ ਬੜਾ ਸੋਹਣਾ ਰੂਪ ਝੱਲਿਆ ਨਾ ਜਾਵੇ,
ਕੋਈ ਮੁਹੱਬਤਾਂ ਦਾ ਰਾਹੀ ਇਹਦੇ ਰਾਹਾਂ ਵਿੱਚ ਹੀ ਆਵੇ,
ਮੈਂ ਇੱਕ ਪੀੜਾਂ ਦਾ ਕਾਫਲਾ ਬਿਮਾਰ ਵੇਖਿਆਂ ।
ਇਹ ਸੂਰਜ ਤੋ ਉੱਚਾ ਗ਼ਮ ਦੀ ਰਾਤ ਬੜੀ ਲੰਮੀ,
ਮੈਂ ਗ਼ਮ ਨੂੰ ਜਖ਼ਮਾ ਚੋ ਚੋਂਦੇ ਲਹੂਆਂ ਦਾ ਤੇ ਰੋਂਦੇ ਹੰਝੂਆਂ ਦੇ ਘੁੱਟ ਪੀਂਦਿਆਂ ਵੇਖਿਆਂ ।
ਆਖੇ ਸ਼ਾਇਰ ਨੂੰ ਆਪੇ ਦਿਲ ਮੇਰੇ ਨਾਲ ਲਾ, ਇੱਥੇ ਜਿੰਦਗੀ ਨੂੰ ਮੈਂ ਆਪਣੀ ਗੁਲਾਮੀ ਵਿੱਚ ਸਾਂਭ ਰੱਖਿਆਂ । ਦੋਸਤੋ ਇਹ ਗ਼ਮ ਹੈ ਬੜਾ ਮਹਿੰਗਾ..
 
Top