ਉਹ ਟੁਕੜੇ ਉਹਨਾਂ ਨੂੰ ਹੀ, ਸੌਂਪ ਦਿਆਂਗਾ!

bhandohal

Well-known member
ਸੋਚਿਆ ਸੀ,
ਮਰਨ ਤੱਕ ਕਰੂੰਗਾ, 'ਤੇਰੇ' ਤੋਂ ਲੈ ਕੇ,
'ਤੇਰੇ' ਤੱਕ ਦਾ ਸਫ਼ਰ!
ਪਰ ਕੰਡਿਆਲ਼ੀਆਂ ਰਾਹਾਂ,
ਤੇ ਤੇਰੀ ਬਦਨੀਤ ਨੇ,
ਸਫ਼ਰ ਤੈਅ ਨਾ ਹੋਣ ਦਿੱਤਾ!
...ਤੇ ਨਾ ਹੀ 'ਤੂੰ' ਸੋਚਿਆ,
ਸੀਨੇ ਬਰਛੀ ਮਾਰਨ ਲੱਗੀ ਨੇ!
ਸੇਕਦੀ ਰਹੀ ਹੱਥ ਤੂੰ,
ਮੇਰੇ ਅਰਮਾਨਾਂ ਦੀ, ਚਿਖ਼ਾ ਬਾਲ਼!
ਅੱਕ ਦੇ ਝੁਲ਼ਸੇ ਬੂਝੇ,
ਲੱਗਦੇ ਰਹੇ ਤੈਨੂੰ ਮਜ਼ਲੂਮ,
ਤੇ ਮੇਰੀਆਂ ਸਧਰਾਂ ਨੂੰ ਤੂੰ,
ਹੋਰਾਂ ਦੇ ਸੇਕਣ ਲਈ, ਲਾਂਬੂ ਲਾ,
ਅੱਗੇ ਤੁਰ ਜਾਂਦੀ!
...ਜਦ ਕਰਦਾ ਸ਼ਿਕਵਾ ਪੀੜ ਦਾ,
ਤਾਂ ਟਾਲ਼ ਜਾਂਦੀ ਹੱਸ ਕੇ..!
ਉਹ ਮੇਰੇ 'ਤੇ 'ਤੇਰਾ',
ਇੱਕ ਹੋਰ 'ਵਾਰ' ਹੁੰਦਾ ਸੀ!
.......
ਤੁਰ ਪਿਆ ਹਾਂ ਖਾਲੀ ਬਗਲੀ ਚੁੱਕ,
ਬੰਜਰ-ਉਜਾੜਾਂ ਵੱਲ!
ਰਹਿਮਤੀ ਖ਼ੈਰ ਦੀ ਤਾਂ ਮੈਨੂੰ,
ਕਿਤੋਂ ਵੀ ਆਸ ਨਹੀਂ!
ਪਰ,
ਜੋ ਰੁੱਖੀ-ਮਿੱਸੀ ਮਿਲ਼ੀ,
ਝੋਲ਼ੀ ਪੁਆ ਲਵਾਂਗਾ!
ਤੇ ਪਰਚ ਜਾਵਾਂਗਾ ਕਾਲ਼ੇ ਕਾਗਾਂ ਸੰਗ!
ਮੈਨੂੰ ਪਤੈ! ਹੱਥੋਂ ਟੁੱਕ ਖੋਹ ਕੇ,
ਖਾਣ ਦੀ ਝਾਕ ਤਾਂ ਉਹ ਰੱਖਣਗੇ,
ਪਰ, ਜਦ ਚਾਰਾ ਨਾ ਰਹੇ,
'ਹੋਣੀਂ' ਨੂੰ ਅਪਨਾਉਣਾਂ ਹੀ ਪੈਂਦਾ ਹੈ!
ਮੈਂ ਹਿੱਸੇ ਆਇਆ ਦਾਨ ਸਮਝ ਕੇ,
ਉਹ ਟੁਕੜੇ ਉਹਨਾਂ ਨੂੰ ਹੀ, ਸੌਂਪ ਦਿਆਂਗਾ!



by raj aulak bai :bony
 
Top