ਦੂਰ-ਦੂਰ

bhandohal

Well-known member
ਜਦੋਂ ਕੀਤਾ ਏ ਪਿਆਰ ਓਹਨੂੰ ਰੂਹ ਤੱਕ ਮੈ,
ਫਿਰ ਅੱਗੇ-ਪਿੱਛੇ ਘੁੰਮਾਂ ਕਾਹਤੋਂ ਹਾਰਿਆਂ ਦੀ ਤਰ੍ਹਾਂ....
ਕਿਓਂ ਕਰਾ ਮੈ ਓਡੀਕ ਓਹ ਸੁਪਨਿਆਂ ਵਿੱਚ ਆ ਜਾਵੇ,

ਓਹਨੇ ਹੀ ਤਾਂ ਸਿਖਾਇਆ ਜਾਗਨਾ ਤਾਰਿਆਂ ਦੀ ਤਰ੍ਹਾਂ...
ਕਿਓਂ ਰੱਖਦੀ ਓਮੀਦ ਲੜਾਂ ਦੁਨੀਆਂ ਦੇ ਨਾਲ,

ਦੇ ਕੇ ਜੀਣ ਦਾ ਸਲੀਕਾ ਪਹਿਲਾਂ ਵਿਚਾਰਿਆਂ ਦੀ ਤਰ੍ਹਾ...
ਤੇਰੀ ਯਾਦ ਨੇ ਬਣਾਤਾ ਮੈਨੂੰ ਪਿੱਤਲ ਤੋਂ ਸੋਨਾਂ,

ਤੂੰ ਵੀ ਕਾੜ੍ਹਿਆ ਏ ਮੈਨੂੰ ਸੁਨਿਆਰਿਆਂ ਦੀ ਤਰ੍ਹਾ...
ਹੁਣ ਕਹਿੰਦੀ ਆਜਾ ਮਿਲ ਜਾਈਏ,

ਜਿਵੇਂ ਪੌਣ ਤੇ ਸੁਗੰਧ, ਤੈਥੋਂ ਦੂਰੀ ਵੀ ਚੰਨਾ ਮੈਥੋਂ ਸਹਿ ਨਹੀਂ ਹੁੰਦੀ...
ਮੈਂ ਵੀ ਹੱਸ ਕੇ ਕਿਹਾ, ਹੁਣ ਸਮਾਂ ਲੰਘ ਗਿਆ.

ਤੂੰ ਵੀ ਦੂਰ-ਦੂਰ ਰਹਿੰਦੀ ਸੀ ਕਿਨਾਰਿਆਂ ਦੀ ਤਰ੍ਹਾ...

by sidhu
 
Top