"ਅਮਰ**" ਛੋਹ ਦੇਣਾ

bhandohal

Well-known member
ਮੇਰੇ ਅੰਦਰ ਬੈਠਾ ਅੱਜ ਫੇਰ.....
ਇੱਕ ਲਿਖਾਰੀ ਜਾਗ ਪਿਆ..........
ਵੇਸੇ ਤਾਂ ਮੈਂ ਕੋਈ ਸ਼ਾਇਰ ਨੀ....ਤੇ ਕੁਝ ਲਿਖਣਾ ਨਹੀਂ ਚਾਹੂੰਦਾ "ਮੈਂ".....

ਇੱਕ ਸੋਹਣੇ ਚੇਹਰੇ ਦੇ ਅੱਜ ਦਰਸ਼ਣ ਹੋਏ.....
ਦੇਕੇ ਝਾਤ ਉਹ ਨੈਣ ਫੇਰ ਅਲੋਪ ਹੋਏ......

ਅੱਖਾਂ ਸੀ ਓਦ੍ਹੀਆਂ ....
ਕਾਲੀਆਂ ਅਥਾਹ ਸਾਗਰ ਤੋਂ ਵੀ ਜਿਵੇਂ ਡੂੰਘੀਆਂ.....

ਝੁਕੀਆਂ ਪਲਕਾਂ ਸੀ...
ਜੋ ਓਸਦੀ ਸ਼ਰਮ ਹਿਆ ਨੂੰ ਸੀ ਬਿਆਨ ਕਰਦੀਆਂ.....

ਇੱਕ ਲਿੱਟ ਵੀ ਸੀ ਵਾਲਾਂ ਦੀ....
ਜੋ ਓਸਦੇ ਸ਼ੋਂਕੀ ਮੌਜੀ ਹੋਣ ਦਾ ਪਰਮਾਣ ਸੀ......

ਨੱਖਰਾ ਤਾਂ ਸੀ ਪਰ ਇੱਕ ਮਾਸੂਮੀਅਤ ....
ਜੋ ਓਦ੍ਹੇ ਚੇਹਰੇ ਤੋਂ ਸੀ ਝਲਕਦੀ......

ਵੈਸੇ ਤਾਂ ਓਹ ਚੇਹਰਾ ਭੁੱਲ ਨਹੀਂ "ਮੈਂ" ਸਕਦਾ....
ਪਰ ਕੁਝ ਦਸਣਾ ਚਾਹੁੰਦਾ ਸੀ......

ਸ਼ਬਦਾਂ ਦਾ ਰੰਗ ਦੇ ਕੇ...
ਇੱਕ "ਅਮਰ**" ਛੋਹ ਦੇਣਾ ਚਾਹੁੰਦਾ ਸੀ.....

ਏਸੇ ਲਈ ਹੀ ਕੁਝ ਲਿਖਿਆ "ਮੈਂ"....
ਉਂਝ ਤਾਂ ਮੈਂ ਕੋਈ ਸ਼ਾਇਰ ਨੀ....ਤੇ ਕੁਝ ਲਿਖਣਾ ਨਹੀਂ ਚਾਹੂੰਦਾ "ਮੈਂ"..



Preet
 
Top