ਬੱਲੀਏ -ਨੀ ਤਰਥੱਲੀਏ

bhandohal

Well-known member
ਆਵੋ ਯਾਰੋ ਆਵੋ ਆਪਾਂ ਚਾਨਣ ਦੇ ਘਰ ਚੱਲੀਏ -ਬੂਹਾ ਮੱਲੀਏ ।
ਹਨੇਰੇ ਦਾ ਤੂਫਾਨ ਵਗੇਂਦਾ ਉਸ ਨੂ ਸਿਰ ਤੇ ਝੱਲੀਏ -ਆਵੋ ਠੱਲੀਏ ।

ਵੇਲੇ ਦੀ ਮੁਟਿਆਰ ਦੇ ਸਿਰ ਤੇ ਫਿਕਰਾਂ ਦੀ ਪਂਡ ਚਾਈ- ਉਹ ਘਬਰਾਈ ।
ਉਸ ਦੀ ਖਾਤਰ ਆਪਾਂ ਕੋਈ ਸੁਖ ਸੁਨੇਹਾ ਘੱਲੀਏ -ਆਵੋ ਚੱਲੀਏ ।

ਤੂ ਮਂਦਰ ਦੇ ਬਾਹਰ ਵਿਕੇ ਤੂਂ ਦਰਵਾਜ਼ੇ ਵਿਚ ਖੜਕੇਂ- ਪਲ਼ ਪਲ਼ ਧੜਕੇਂ ।
ਮਂਦਰ ਵਿਚ ਰਬ ਕਿੱਥੇ ਵਸਦੈ ਦੱਸ ਨੀ ਭੁਜੀਏ ਛੱਲੀਏ -ਤੂਂ ਦੱਸ ਟੱਲੀਏ ।

ਵਾਢ ਧਰੀ ਤੂਂ ਐਸੀ ਕਿ ਗਈ ਫਸਲ ਸਿਰਾਂ ਦੀ ਵੱਢੀ -ਜੜ ਤੋਂ ਕੱਢੀ ।
ਕਦ ਤਕ ਤਾਂਡਵ ਨਾਚ ਤੂ ਏਥੇ ਨੱਚੇਂਗੀ ਦੱਸ ਬੱਲੀਏ -ਨੀ ਤਰਥੱਲੀਏ ।

ਜਂਗਲ ਦੇ ਵਿਚ ਬਿਰਖਾਂ ਦੀ ਖਾਮੋਸ਼ੀ ਖਾਣ ਨੂ ਆਵੇ -ਬੜੀ ਡਰਾਵੇ ।
ਇਸ ਖਾਮੋਸ਼ੀ ਚੋਂ ਕੀ ਭਾਲੇਂ ਜਿਂਦੇ ਕੱਲ-ਮੁਕੱਲੀਏ -ਚੱਲ ਤੁਰ ਚੱਲੀਏ ..




Preet
 
Top