§ ਪਛਾਣ ਮਿਤਰ ਦੀ §

ਇੱਕ ਦਿਨ ਬਹਿ ਤੂੰ ਆਪਣੇ ਨੇੜੇ,
ਵੇਖ ਤੂੰ ਆਪਣੇ ਚਾਰ-ਚਫੇਰੇ,
ਮਤਲਬੀ ਦੁਨਿਆਂ ਨੇ ਕਿਵੇਂ ਪਾਏ ਘੇਰੇ,
ਸੁਖ ਹੋਵੇ ਤਾਂ ਤੂੰ ਖੁਦਾ ਹੈਂ,
ਤੇਰੇ ਨਾਲ ਹੀ ਓਨਾ ਦੀ ਦੁਨਿਆ ਹੈ,
ਰੱਬ ਨਾ ਕਰੇ ਜੇ ਮੁਸ਼ਕਲ ਹੋਵੇ ਭਾਰੀ,
ਜਿਨਾਂ ਨੂੰ ਤੂੰ ਆਪਣਾ ਸਮਝੇ,
ਛਡ ਜਾਣ ਗੇ ਤੈਨੂੰ ਵਾਰੋ-ਵਾਰੀ,
ਸਮਝ ਫਿਰ ਤੈਨੂੰ ਆਵੇਗੀ,
ਝੂਠੀ ਇਸ ਦੁਨੀਆਂ ਦੀ ਯਾਰੀ,
ਸਚਾ ਓਹ ਸੁਖ-ਦੁਖ ਦਾ ਸਾਥੀ,
ਹਰ ਹਾਲ ਵਿੱਚ ਜੋ ਤੇਰੇ ਨਾਲ ਖੜਾ ਸੀ,
ਜਿਸ ਦੀ ਕਦਰ ਨਾ ਤੂੰ ਅੱਜ ਤੱਕ ਜਾਣੀ,
ਦੁਖ ਵਿੱਚ ਹੀ ਏਹ ਸਮਝ ਹੈ ਆਉਂਦੀ,
ਸੁਖ ਵਿੱਚ ਨਾ ਹੋਵੇ ਪਛਾਣ ਸਚੇ ਮਿਤਰ ਦੀ।

Writer-Sarbjit Kaur TooR
 
Top