ਦਰਦ....................

balbir dhiman

Balbir Dhiman
ਮੈਨੂੰ ਬੇਦਰਦ ਕਹਿੰਦੇ ਨੇ ਯਾਰ ਮੇਰੇ
ਕਹਿੰਦੇ ਮੈਨੂੰ ਦਰਦਾਂ ਦਾ ਐਹਸਾਸ ਨਹੀਂ
ਇੱਕ ਸੱਟ ਦਿਲ ਸਾਡੇ ਤੇ ਮਾਰ ਓ ਸੱਜਣਾ
ਫਿਰਵੀ ਆਖਾਂਗੇ ਇਹੀ
ਸੱਜਣਾ .. ਕੁਝ ਖਾਸ ਨਹੀਂ...... ਕੁਝ ਖਾਸ ਨਹੀਂ..........

ਦਰਦ ਬਣਕੇ ਰਹਿ ਗਈਆਂ , ਯਾਦਾਂ ਤੇਰੇ ਸ਼ਹਿਰ ਦੀਆਂ
ਢਲਦੀਆਂ ਸ਼ਾਮਾਂ,ਤੇ ਧੁੱਪਾਂ ਓਹ ਦੁਪਹਿਰ ਦੀਆਂ
ਦਰਦ ਬਣ ਕੇ ਰਹਿ ਗਈਆਂ...........

ਤੇਰੇ ਸ਼ਹਿਰ ਤੋ ਆਈ ਅੱਗ , ਇਹ ਜਾਣੀ ਕਿਹੜੇ ਸ਼ਹਿਰਾਂ ਨੂੰ
ਪੈਰਾਂ ਥੱਲੇ ਜਮੀਨ ਨਹੀਂ, ਦੱਸ ਕਿਥੇ ਰੱਖਾਂ ਮੈਂ ਪੈਰਾਂ ਨੂੰ
ਰੱਬ ਜਾਣੇ ਆਈਆਂ ਕਿਥੋਂ ਇਹ ਹਵਾਂਵਾਂ ਕਹਿਰ ਦੀਆਂ
ਦਰਦ ਬਣ ਕੇ ਰਹਿ ਗਈਆਂ..............

[font=&quot]ਦੁੱਖ[/font] ਨਹੀਂ ਸੀ ਹੋਇਆ ਸਾਨੂੰ ਤੇਰਾ ਸ਼ਹਿਰ ਛੱਡ ਜਾਣ ਦਾ
ਇਕੋ ਗਮ ਲੈ ਬੈਠਾ ਸਾਨੂੰ ਬਸ ਖੋਈ ਹੋਈ ਪਛਾਣ ਦਾ
ਸ਼ੀਸ਼ੇ ਵਿਚ [font=&quot]ਵੇਖਦੀਆਂ[/font]ਨੇ ਮੈਨੂੰ ਨਜ਼ਰਾਂ [font=&quot]ਜਿਓਂ [/font]ਗੈਰਦੀਆਂ
ਦਰਦ ਬਣ ਕੇ ਰਹਿ ਗਈਆਂ..............

ਇਹ ਜਾਣਦਿਆਂ ਕਿ, ਮੈਂ ਕਰਜਦਾਰ ਹਾਂ ਓਹਨਾ ਰੁੱਖਾਂ ਦਾ
ਲੈ ਠੰਡੀਆਂ ਛਾਵਾਂ ਮੁੱਲ ਪਾ ਬੈਠਾ ਹਜ਼ਾਰਾਂ ਹੀ ਦੁੱਖਾਂ ਦਾ
ਭੁੱਲ ਬੈਠਾ ਧੁੱਪਤੇ ਛਾਵਾਂ ਕਦੇ ਨਾ ਇਕ ਥਾਂ ਠਹਿਰ ਦੀਆਂ
ਦਰਦ ਬਣ ਕੇ ਰਹਿ ਗਈਆਂ...............

ਕਰਾਂਗੇ ਜਿਕਰ ਤੇਰਾ ਬਲਬੀਰ,ਨਾਂ ਲੈ ਕੇ ਤੇਰੇ ਸ਼ਹਿਰ ਦਾ
ਯਾਦਾਂ ਵਿਚ ਲਿਆ ਮੈਂ ਲਪੇਟ,ਪਿਆਰ ਤੇਰੇ ਸ਼ਹਿਰ ਦਾ
ਮੋੜ ਨਾ ਸਕਣਗੀਆਂ ਸਾਨੂੰ ਫ਼ਰਿਆਦਾਂ ਤੇਰੇ ਸ਼ਹਿਰ ਦੀਆਂ
ਦਰਦ ਬਣ ਕੇ ਰਹਿ ਗਈਆਂ..............
 
Top