ਹਿਸਾਬੇ-ਜਿੰਦਗੀ

ਇਸ ਜ਼ਿੰਦਗੀ ਨੇ ਮੈਨੂੰ ਕੀ ਦਿਤਾ,
ਅੱਜ ਆਪਣੇ ਨਾਲ ਬੈਠਕੇ ਵਿਚਾਰ ਕੀਤਾ,
ਕਦੇ ਖੁਸ਼ੀਆਂ ਦੇ ਮੇਲੇ,ਕਦੇ ਗਮਾਂ ਦੇ ਰੇਲੇ,
ਕਦੇ ਆਪਣਿਆਂ ਨੇ ਮੈਨੂੰ ਵਿਸਾਰ ਦਿਤਾ,
ਕਦੇ ਰਲ ਕੇ ਹਸੇ,ਕਦੇ ਰਲ ਕੇ ਰੋਏ,
ਕਦੇ ਰਿਸ਼ਤਿਆਂ ਨੇ ਫੁੱਲਾਂ ਨਾਲ ਕੰਡੇ ਵੀ ਚੁਬੋਏ,
ਓਹਨਾਂ ਪਲਾਂ ਦਾ ਅੱਜ ਮੈਂ ਹਿਸਾਬ ਕੀਤਾ,
ਕਦੇ ਦੁਖ ਵੀ ਸਹਾਰੇ,ਕਦੇ ਸੁਖ ਵੀ ਹੰਡਾਏ,
ਕਦੇ ਆਪਣਿਆਂ ਦੀਆ ਦੁਆਵਾਂ ਨੇ ਬਚਾਅ ਦਿਤਾ।

Writer-Sarbjit Kaur TooR
 
Top