* ਯਾਰੀ ਜਿੱਥੇ ਅਸਾਂ ਲਾਈ, ਸਦਾ ਤੋੜ ਨਿਭਾਈ *

#Jatt On Hunt

47
Staff member
.ਯਾਰੀ ਜਿੱਥੇ ਅਸਾਂ ਲਾਈ,

ਸਦਾ ਤੋੜ ਨਿਭਾਈ,

ਇਹ ਇਤਿਹਾਸ ਦੀ ਸੱਚਾਈ,

ਅਜਮਾਕੇ ਵੇਖ ਲਓ....

....ਡੱਬ ਰੱਖੀ ਪਿਸਤੌਲ,

ਪੈਂਦੇ ਵੈਰੀਆਂ ਦੇ ਹੌਲ,

ਨਹੀਓ ਕਰਦੇ ਮਖੌਲ,

ਅਜਮਾਕੇ ਵੇਖ ਲਓ....

....ਜਿੱਥੇ ਲਾਉਂਦੇ ਆ ਪਰੀਤ,

ਮਾੜੀ ਰੱਖੀਦੀ ਨੀ ਨੀਤ,

ਸਾਡੇ ਪੁਰਖਾਂ ਦੀ ਰੀਤ,

ਅਜਮਾਕੇ ਵੇਖ ਲਓ....

....ਸਾਡੀ ਵੀਰਾਂ ਨਾਲ ਸਰਦਾਰੀ,

ਇਹ ਜਾਣੇ ਦੁਨੀਆਂ ਸਾਰੀ,

ਨਹੀਓਂ ਕਰੀਦੀ ਗੱਦਾਰੀ,

ਅਜਮਾਕੇ ਵੇਖ ਲਓ....

....ਵੈਰ ਪਾਈਏ ਸਦਾ ਝੱਟ,

ਸੱਖਤ ਚੋਬਰਾਂ ਦੇ ਪੱਟ,

ਨਹੀਓਂ ਕਿਸੇ ਨਾਲੋਂ ਘੱਟ,

ਅਜਮਾਕੇ ਵੇਖ ਲਓ....

....ਰੋਅਬ ਪਾਈਦਾ ਨੀ ਫੋਕਾ,

ਕੱਢ ਵੇਖੋ ਲੇਖਾ-ਜੋਖਾ,

ਕਦੀ ਕਰੀਦਾ ਨੀ ਧੋਖਾ,

ਅਜਮਾਕੇ ਵੇਖ ਲਓ.

BY - PreeT



 
smiley32.gif
smiley32.gif
 
Top