ਮਿੱਤਰੋ ਪਿਆਰਿਓ, ਜੀ ਸਦਾ ਸਤਿਕਾਰਿਓ

Jass B

Member
ਤੁਹਾਡੀਆਂ ਦੁਆਵਾਂ ਕਰ, ਅਸੀਸਾਂ ਵਾਲੇ ਲਾ ਪਰ, ਹੋਇਆ ਮੈਂ ਉਡਾਰ,
ਨਦੀਆਂ ਦਾ ਰੂਪ ਧਰ, ਸੰਗਮਾਂ ਦੀ ਤਾਂਘ ਕਰ, ਚਲਾ ਚੱਲ ਆਬਸ਼ਾਰ |

ਮਿੱਤਰੋ ਪਿਆਰਿਓ, ਜੀ ਸਦਾ ਸਤਿਕਾਰਿਓ, ਕਬੂਲ ਕਰ ਕੀਤੀ ਨੂੰ ਨਿਵਾਜਿਓ,
ਗੂੜੀਆਂ ਪ੍ਰੀਤਾਂ ਪੈਣ, ਮੋਹ ਵਾਲੇ ਵਹਿਣ ਵੈਣ, ਸੇਧ ਵਾਲੇ ਤੀਰ ਤਾਣ ਸਾਧਿਓ |

ਮੰਦੀ ਨੂੰ ਵਿਸਾਰਿਓ, ਬੱਚੇ ਵਾਂਗ ਪਿਆਰਿਓ, ਘੂਰ ਵਾਲੀ ਅੱਖ ਰਖਨੀ ਜਰੂਰ ਜੀ,
ਖਾਮੀਆਂ ਦਾ ਪਤਾ ਦੱਸ, ਜ਼ਰ ਲੈਣਾ ਸਭ ਹੱਸ, ਸਵਾਲੀ ਲਈ ਦਾਤੇ ਹੋ ਹਜੂਰ ਜੀ|

ਇੱਕ-ਇੱਕ ਬੋਲ ਸੁਣਾ, ਜਿਹੜੀ ਵੀ ਮੈਂ ਗੱਲ ਬੁਣਾ, ਵਿੱਚ ਹੋਵੇ ਜ਼ਿਕਰ ਯਾਰਾਂ ਦਾ,
ਬਚਪਨ ਦੀਆਂ ਖੇਡਾਂ, ਜਵਾਨੀ ਦੀਆਂ ਝੇਡਾਂ, ਬੁੱਢੇ-ਬਾਰੇ ਹੋਵੇ ਫਿਕਰ ਯਾਰਾਂ ਦਾ |

ਰੱਬ ਦਾ ਰੂਪ ਨੇ ਮਾਪੇ, ਨਾ ਸਮਝਿਓ ਕੰਡਿਆਲੇ ਛਾਪੇ, ਇਹੋ ਅਰਜ਼ ਮੈਂ ਕਰਦਾ ਜੀ ,
ਯਾਰਾਂ ਦੀ ਸੂਰਤ ਤੱਕੇ, ਸਭ ਨੂੰ ਅੰਗ-ਸੰਗ ਰਖੇ, ਜਮਾਨਾ ਦਮ ਯਾਰੀ ਦਾ ਭਰਦਾ ਜੀ|
 
ਮੰਦੀ ਨੂੰ ਵਿਸਾਰਿਓ, ਬੱਚੇ ਵਾਂਗ ਪਿਆਰਿਓ, ਘੂਰ ਵਾਲੀ ਅੱਖ ਰਖਨੀ ਜਰੂਰ ਜੀ,
ਖਾਮੀਆਂ ਦਾ ਪਤਾ ਦੱਸ, ਜ਼ਰ ਲੈਣਾ ਸਭ ਹੱਸ, ਸਵਾਲੀ ਲਈ ਦਾਤੇ ਹੋ ਹਜੂਰ ਜੀ|

:wah :wah bohot sohna ji :yes


ਲਿਖਾਰੀ ਦਾ ਨਾਮ ਅੰਤ ਵਿੱਚ ਲਿੱਖ ਦਿਆ ਕਰੋ। ਜੇਕਰ ਲਿਖਾਰੀ ਤੁਸੀ ਹੋ ਤਾ ਆਪਣਾ ਨਾਮ ਲਿੱਖੋ..ਨਹੀ ਤਾ UNKNOWN ਲਿੱਖ ਦਿਆ ਕਰੋ
 
Top