ਕਈਆਂ ਨੇ - ਜਗਤਾਰ ਸਿੰਘ ਭਾਈ ਰੂਪਾ

JUGGY D

BACK TO BASIC
ਪੈਰਾਂ ਵਿਚੋਂ ਚੱਕ ਤੈਨੂੰ, ਤਖਤ ਬਿਠਾਇਆ ਅਸੀਂ।।॥
ਬੈਠ ਦਿਆਂ ਸਾਰ ਤੂੰ, ਸਜਾਂਵਾਂ ਸਾਨੂੰ ਕਈਆਂ ਨੇ ॥
ਜਾਣਦਾ ਜਹਾਨ ਸਾਰਾ ਸਾਡੇ ਤੇ ਜੋ ਬੀਤੀਆਂ ਨੇ॥
ਤੇਰੇ ਲਈ ਉਠੀਆਂ ਜੋ , ਅਸੀਂ ਪਿੰਡੇ ਸਈਆ ਨੇ ॥
ਢਾਹ ਕੇ ਆਸ਼ੀਆਨੇ ਸਾਡੇ, ਜਿੱਤ ਦਾ ਭਲੇਖਾਂ ਰੱਖੇਂ ॥
ਭੋਲਿਆ ਵੇ ਚਿੱਤ ਦੀਆਂ, ਦੱਸ ਕੀਤੋਂ ਢਈਆਂ ਨੇ ॥
ਸਦਿਆਂ ਤੋਂ ਭੁਲਿਆ ਨੀ, ਫੁਕਣਾਂ ਦਸਿਹਰਾ ਚੰਨਾ ॥
84 ਭੁੱਲ ਜਾਣ ਨੂੰ , ਸਲਾਵਾਂ ਕਿਥੋਂ ਕਈਆ ਨੇ ॥
ਉਹੀ ਟਣਾਂ ਵੱਢੀ ਜਾਨੈ, ਬਹੁਤਿਆ ਸਿਆਣਿਆਂ ਵੇ ॥
ਜੀਦੇ ਮੁੱਢ ਦੀਆਂ ਛਾਂਵਾਂ , ਸਦਾ ਤੈਨੂੰ ਰਹੀਆ ਨੇ ॥
ਯਾਦ ਕਰ ਜੰਝੂ ਤੇਰਾ ,ਲੱਭਣਾਂ ਸੀ ਕਿਥੇ ਅੱਜ ॥
ਤੇਰੇ ਸਿਰ ਆਇਆਂ ਜੋ , ਬਲਾਵਾਂ ਅਸੀ ਲਈਆਂ ਨੇ ॥
ਅਹਿਸਾਨ ਜਿਹੜੇ ਭੁੱਲਦੇ ਨੇ, ਧਰਤੀ ਤੇ ਭਾਰ ਹੁੰਦੇ ॥
ਗੱਲਾਂ ਜਗਤਾਰ ਇਹ, ਸਿਆਣਿਆਂ ਨੇ ਕਇਆਂ ਨੇ ॥
 
Top