ਮੈਂ ਕੀ ਹਾਂ - ਮੈਂ ਕੀ ਹਾਂ ?

ਮੈਂ ਕੀ ਹਾਂ - ਮੈਂ ਕੀ ਹਾਂ ? ਮੈਂ ਕਹਿਣੀ ਹਾਂ ਮੈਂ ਕਰਨੀ ਹਾਂ ਗੁਰੂਆਂ ਭਗਤਾਂ ਦੀ ਜਨਨੀ ਹਾਂ ।
ਮੈਂ ਸੰਦਲੀ ਖ਼ੁਸ਼ਬੂ ਮਿੱਟੀ ਦੀ ਤੇ ਪਾਣੀ ਜਹੀ ਮਿਠਾਸ ਹਾਂ, ਹਵਾ ਦੀ ਰਵਾਨਗੀ ਤੇ ਰੁੱਤਾਂ ਦਾ ਅਹਿਸਾਸ ਹਾਂ ।
ਮੈਂ ਸੁਰੀਲ਼ੀ ਖੜ ਖੜ ਪੱਤਿਆਂ ਦੀ ਤੇ ਪੀਂਘਾ ਦੇ ਹੁਲਾਰੇ ਹਾਂ, ਮੈਂ ਸਮੇਂ ਦੀਆਂ ਮਰਜ਼ਾਂ ਤੇ ਨਬਜ਼ਾਂ ਸਹਾਰੇ ਹਾਂ।
ਕਿਸੇ ਲਈ ਲੋਅ ਤੇ ਕਿਸੇ ਲਈ ਕਾਇਨਾਤ ਹਾਂ , ਔਰਤ ਹਾਂ ਮਹਾਨ ਫਿਰ ਵੀ "ਬਦਜ਼ਾਤ" ਹਾਂ !
ਮੈਂ ਬੋਲੀ ਪੰਜ ਦਰਿਆਵਾਂ ਦੀ ਸ਼ਾਇਰੀ ਆਸ਼ਿਕ ਫ਼ਨਕਾਰਾਂ ਦੀ ਮਾਂ, ਭੈਣ, ਪਤਨੀ ਤੇ ਫਿਰ ਸਹੇਲੀ ਹਾਂ !
ਮਾਰਦੇ ਨੇ ਕਿਊਂ ਅੱਜ ਜੰਮਣ ਤੋਂ ਪਹਿਲਾਂ ਹੀ ? ਆਪਣੇ ਆਪ 'ਚ ਗਵਾਚੀ, "ਮਜ਼ੇਦਾਰ ਪਹੇਲੀ ਹਾਂ" ? ਮੈਂ ਕੀ ਹਾਂ - ਮੈਂ ਕੀ ਹਾਂ ? ਸ਼ਾਇਦ ! ਮੈਂ ਧੀ ਹਾਂ - ਮੈਂ ਧੀ ਹਾਂ…..
 

Attachments

  • 564869_405083889536288_364647656913245_1208970_475624703_n.jpg
    564869_405083889536288_364647656913245_1208970_475624703_n.jpg
    13.8 KB · Views: 142
Top