ਕੀ ਗਮ ਹੈ ਜੋ ਅੱਖਾਂ ਵਿਚੋ ਚੋ ਰਿਹਾ..!!

JUGGY D

BACK TO BASIC
ਕੀ ਗਮ ਹੈ ਜੋ ਅੱਖਾਂ ਵਿਚੋ ਚੋ ਰਿਹਾ
ਖ਼ਬਰੇ ਕੀ ਜਿੰਦਗੀ ਦੇ ਵਿਚ ਹੈ ਹੋ ਰਿਹਾ

ਕਿਹੜੀਆਂ ਬੁਲੰਦੀਆਂ ਤੇ ਕੀਹਦੇ ਹੋਸਲੇ
ਮੈਂ ਤਾਂ ਅੱਜ ਕੱਲ ਖੁਦ ਨੂੰ ਹਾ ਢੋਹ ਰਿਹਾ

ਫਲਸਫੇ ਜਿੰਦਗੀ ਜੀਣ ਦੇ ਬਣਾਏ ਬੜੇ
ਹੁਣ ਤਾਂ ਬੇਬਸ ਮੈਂ ਤਰਸਯੋਗ ਹੋ ਰਿਹਾ

ਬੂੰਦ ਬੂੰਦ ਬਿਖਰ ਗਈ ਫੇਲ ਗਈ ਡੁੱਲ ਗਈ
ਬੇਠ ਕੇ ਜਮੀਨ ਤੇ ਦੁੱਖਾਂ ਨੂੰ ਸੰਜੋ ਰਿਹਾ

ਜਿਸ ਕੰਮ ਵਿਚ ਪੇਸ਼ ਨਾ ਚਲੇ ਕੋਈ ਵੀ
ਬੇਫਿਕਰੀ ਨਾਲ ਹੋਣ ਦਿਓ ਜੋ ਹੋ ਰਿਹਾ


(ਰਾਜ ਕੌਰ)
 
Top