ਚਾਨਣ ਵੀ ਕੁਛ ਕਰਾਂ ਮੈਂ...!!

JUGGY D

BACK TO BASIC
ਚਾਨਣ ਵੀ ਕੁਛ ਕਰਾਂ ਮੈਂ, ਐਵੇਂ ਜੀ ਬਲ ਨਾ ਜਾਵਾਂ
ਅੰਬਰ ਨੂੰ ਛੂਹਣੋ ਪਹਿਲਾ ਮਿੱਟੀ 'ਚ ਰਲ ਨਾ ਜਾਵਾਂ!

ਤਨ ਦੇ ਲਿਬਾਸ ਅੰਦਰ ਇਕ ਲਹਿਰ ਹਾਂ ਤੜਪਦੀ
ਦਰਿਆ ਦਿਸੇ ਤਾਂ ਕੰਬਾਂ ਕੀਤੇ ਇਸ 'ਚ ਰਲ ਨਾ ਜਾਵਾਂ !

ਤੇਰੀ ਲਹਿਰ ਲਹਿਰ ਰੰਗ ਕੇ, ਮੈਂ ਤੇਰੇ 'ਚ ਅਸਤ ਹੋਣਾ
ਰਾਹ ਵਿਚ ਨਾ ਸ਼ਾਮ ਪੈ ਜਏ, ਕਿਤੇ ਦੂਰ ਢਲ ਨਾ ਜਾਵਾਂ !

ਚਾਨਣ ਜਦੋਂ ਕਰੀਦਾ , ਤਾਂ ਸੇਕ ਵੀ ਜਰੀਦਾ
ਏਦਾਂ ਨਹੀ ਕਰੀਦਾ ਹਾਏ ਮੈਂ ਬਲ ਨਾ ਜਾਵਾਂ !

ਅੱਜ ਕਲ ਉਹ ਵਾਕ ਬੁਣਦਾ, ਲਫਜਾਂ ਦੇ ਜਲ ਉਣਦਾ
ਕਿਤੇ ਨਜ਼ਮ ਹੋਣੋਂ ਪਹਿਲਾ ਦਿਲ 'ਚੋ ਨਿਕਲ ਨਾ ਜਾਵਾਂ !!

ਸੁਰਜੀਤ ਪਾਤਰ ਸਾਬ !!
 
Top